ਚੰਡੀਗੜ੍ਹ: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ MLA ਸੁਖਪਾਲ ਖਹਿਰਾ ਖ਼ਿਲਾਫ਼ ਐੱਫਆਈਆਰ (FIR) ਦਰਜ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਸਿਆਸੀ ਘਮਾਸਾਣ ਮਚਿਆ ਹੋਇਆ ਹੈ। 


COMMERCIAL BREAK
SCROLL TO CONTINUE READING


ਕਾਂਗਰਸੀ ਆਗੂਆਂ ’ਤੇ ਮੋਹਾਲੀ ਦੇ ਥਾਣਾ (ਫੇਜ਼ 1) ’ਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ (District President) ਪ੍ਰਭਜੋਤ ਕੌਰ ਵਲੋਂ ਕਾਂਗਰਸ ਪਾਰਟੀ ਦੁਆਰਾ ਫ਼ੇਸਬੁੱਕ ’ਤੇ ਇੱਕ ਪੋਸਟ ਪਾਏ ਜਾਣ ਤੋਂ ਬਾਅਦ ਕੇਸ ਦਰਜ ਕਰਵਾਇਆ ਗਿਆ ਹੈ।


 




ਆਮ ਆਦਮੀ ਪਾਰਟੀ ਭਾਜਪਾ ਤੋਂ ਡਰਦੀ ਹੈ: ਰਾਜਾ ਵੜਿੰਗ  
 ਹੁਣ ਇਸ ਮਾਮਲੇ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਲਟ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਪੋਸਟ ਕਾਂਗਰਸ ਪਾਰਟੀ (Congress Party) ਦੁਆਰਾ ਪਾਈ ਗਈ, ਬਿਲਕੁਲ ਓਹੀ ਪੋਸਟ ਭਾਰਤੀ ਜਨਤਾ ਪਾਰਟੀ (BJP) ਨੇ ਵੀ ਪਾਈ ਸੀ, ਪਰਤੂੰ ਆਮ ਆਦਮੀ ਪਾਰਟੀ (AAP) ਭਾਜਪਾ ਤੋਂ ਡਰਦੀ ਹੋਣ ਕਾਰਨ ਉਸ ’ਤੇ ਕੇਸ ਦਰਜ ਨਹੀਂ ਕਰਵਾ ਰਹੀ।



ਅਕਾਲ ਤਖ਼ਤ ਸਾਹਿਬ ਲਈ ਕੀਤਾ ਸੀ ਘਟੀਆ ਸ਼ਬਦਾਂ ਦਾ ਇਸਤੇਮਾਲ 
ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਵਲੋਂ ਜੋ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ, ਉਸਨੇ ਖ਼ੁਦ ਸਾਲ 2017 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਹੁਣ ਇਸ ਸ਼ਬਦਾਵਲੀ ਲਈ ਪ੍ਰਭਜੋਤ ਕੌਰ ਖ਼ਿਲਾਫ਼ ਧਾਰਾ 295 ਦੀ ਕਾਰਵਾਈ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ। 


 



ਆਮ ਆਦਮੀ ਪਾਰਟੀ ਵਲੋਂ ਸ਼ੇਅਰ ਕੀਤੀ ਗਈ ਸੀ ਪੋਸਟ 
ਕਾਂਗਰਸ ਪ੍ਰਧਾਨ ਅਤੇ ਵਿਧਾਇਕ ਖਹਿਰਾ ’ਤੇ ਦਰਜ ਕਰਵਾਏ ਕੇਸ ਸਬੰਧੀ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੋ ਵੀ ਕੇਸ ਸਾਡੇ ’ਤੇ ਦਰਜ ਕੀਤਾ ਗਿਆ ਹੈ, ਅਸਲ ’ਚ ਉਸ ਪੋਸਟ 'ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਕਿਉਂ ਉਹ ਪੱਤਰ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਅੰਕਿਤ ਸਕਸੈਨਾ ਨੇ ਜਾਰੀ ਕੀਤਾ ਸੀ ਅਤੇ ਇਸ ਹਿਸਾਬ ਨਾਲ ਤਾਂ ਅੰਕਿਤ ਸਕਸੈਨਾ (Ankit Saxena) 'ਤੇ ਐਫਆਈਆਰ ਕਰਨੀ ਬਣਦੀ ਹੈ।