Delhi Live In Partner Murder Case: ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਘਰ 'ਚੋਂ ਇਕ ਔਰਤ ਦੀ ਲਾਸ਼ ਮਿਲਣ ਦੀ ਖਬਰ ਮਿਲੀ ਜਿਸ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ। ਦੱਸ ਦੇਈਏ ਕਿ ਇਹ ਮਾਮਲਾ ਤਿਲਕ ਨਗਰ ਥਾਣਾ ਖੇਤਰ ਦੇ ਗਣੇਸ਼ ਨਗਰ ਇਲਾਕੇ ਦਾ ਸੀ। ਰੇਖਾ ਨਾਂ ਦੀ ਔਰਤ ਦਾ ਉਸ ਦੇ ਲਿਵ-ਇਨ ਪਾਰਟਨਰ ਵੱਲੋਂ ਗਲਾ ਵੱਢ ਕੇ ਕਤਲ ਕਰ ਦਿੱਤੀਾ ਗਿਆ। ਇੰਨਾ ਹੀ ਨਹੀਂ ਔਰਤ ਦੇ ਜਬਾੜੇ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਲਿਵ-ਇਨ ਪਾਰਟਨਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਕੀਤੀ ਹੈ।

COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਦਾ ਨਾਂ ਮਨਪ੍ਰੀਤ (Manpreet Singh)  ਹੈ, ਜਿਸ ਦਾ ਪਹਿਲਾਂ ਵੀ ਅਗਵਾ ਅਤੇ ਕਤਲ ਦੇ ਕੇਸਾਂ ਵਿੱਚ ਨਾਂਅ ਸ਼ਾਮਲ ਹੈ। ਇਸ ਮਾਮਲੇ 'ਚ ਵੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮੁਲਜ਼ਮ ਮਨਪ੍ਰੀਤ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਸੈਕੰਡ ਹੈਂਡ ਕਾਰਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰਦਾ ਹੈ। ਉਸਦੇ ਪਿਤਾ ਅਮਰੀਕਾ ਵਿੱਚ ਸੈਟਲ ਹਨ। ਉਨ੍ਹਾਂ ਦਾ ਵਿਆਹ 2006 'ਚ ਹੋਇਆ ਸੀ। ਉਨ੍ਹਾਂ ਦੀ ਪਤਨੀ ਤੋਂ ਦੋ ਪੁੱਤਰ ਹਨ ਪਰ ਸਾਲ 2015 'ਚ ਉਹ ਰੇਖਾ ਨਾਂ ਦੀ ਔਰਤ ਦੇ ਸੰਪਰਕ 'ਚ ਆਇਆ ਅਤੇ ਦੋਵਾਂ 'ਚ ਪਿਆਰ ਵਧ ਗਿਆ। 


ਮਨਪ੍ਰੀਤ (Manpreet Singh) ਨੇ ਫਿਰ ਗਣੇਸ਼ ਨਗਰ 'ਚ ਕਿਰਾਏ 'ਤੇ ਮਕਾਨ ਲੈ ਲਿਆ। ਜਿਸ 'ਚ ਉਹ ਰੇਖਾ ਦੇ ਨਾਲ ਲਿਵ-ਇਨ 'ਚ ਰਹਿਣ ਲੱਗ ਪਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਲੱਗਾ ਕਿ ਉਹ ਹੁਣ ਇਸ ਰਿਸ਼ਤੇ 'ਚ ਫਸ ਗਿਆ ਹੈ। ਇਸ ਲਈ ਉਸ ਨੇ ਰੇਖਾ ਨੂੰ ਖਤਮ ਕਰਨ ਦੀ ਯੋਜਨਾ ਬਣਾਈ। 1 ਦਸੰਬਰ ਦੀ ਰਾਤ ਨੂੰ ਉਹ ਫਲੈਟ 'ਤੇ ਪਹੁੰਚਿਆ ਅਤੇ ਰੇਖਾ ਦੀ 16 ਸਾਲਾ ਬੇਟੀ ਨੂੰ ਖਾਣੇ 'ਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਰੇਖਾ ਦਾ ਉਸ ਚੱਪੜੇ ਨਾਲ ਕਤਲ ਕਰ ਦਿੱਤਾ ਜੋ ਉਸ ਨੇ ਕੁਝ ਸਮਾਂ ਪਹਿਲਾਂ ਇਸ ਕੰਮ ਲਈ ਖਰੀਦਿਆ ਸੀ।


ਇਹ ਵੀ ਪੜ੍ਹੋ: ਰੂਹ ਕੰਬਾਊ ਹਾਦਸਾ; ਸਕੂਲ ਬੱਸ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਇੱਕ ਬੱਚੇ ਤੇ ਡਰਾਈਵਰ ਦੀ ਹੋਈ ਮੌਤ


ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਸ਼ਰਧਾ ਕਤਲ ਕਾਂਡ ਦੀ ਗਵਾਹੀ ਦੇਣ ਤੋਂ ਬਾਅਦ ਇਹ ਯੋਜਨਾ ਬਣਾਈ ਸੀ। ਇਸੇ ਲਈ ਉਸ ਨੇ ਚੱਪੜ ਖਰੀਦਿਆ ਸੀ। ਉਸ ਦੀ ਯੋਜਨਾ ਵੀ ਅਜਿਹੀ ਹੀ ਸੀ ਪਰ ਘਰ ਵਿੱਚ 16 ਸਾਲਾ ਲੜਕੀ ਮੌਜੂਦ ਹੋਣ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣਾ ਹੀ ਬਿਹਤਰ ਸਮਝਿਆ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਗਣੇਸ਼ ਨਗਰ ਦੀ ਰਹਿਣ ਵਾਲੀ ਰੇਖਾ ਦੀ ਲੜਕੀ ਨੇ 1 ਦਸੰਬਰ ਨੂੰ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਉਹ ਆਪਣੀ ਮਾਂ ਅਤੇ ਚਾਚੇ ਮਨਪ੍ਰੀਤ ਨਾਲ ਘਰ ਵਿੱਚ ਰਹਿੰਦੀ ਸੀ। 1 ਦਸੰਬਰ ਨੂੰ ਸਵੇਰੇ 6 ਵਜੇ ਜਦੋਂ ਉਹ ਉੱਠੀ ਤਾਂ ਮਨਪ੍ਰੀਤ ਸਿੰਘ ਨੇ ਉਸ ਨੂੰ ਗੋਲੀਆਂ ਪਿਲਾ ਕੇ ਸੌਣ ਲਈ ਕਿਹਾ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਮਨਪ੍ਰੀਤ ਸਿੰਘ ਨੂੰ ਉਸ ਦੀ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਉਸ ਨੂੰ ਦੱਸਿਆ ਕਿ ਮਾਂ ਬਾਜ਼ਾਰ ਗਈ ਹੈ। ਪੁਲਿਸ ਮੁਤਾਬਕ ਰੇਖਾ ਘਰ 'ਚ ਮ੍ਰਿਤਕ ਪਾਈ ਗਈ ਸੀ। ਉਸ ਦੇ ਚਿਹਰੇ ਅਤੇ ਗਰਦਨ 'ਤੇ ਕਈ ਜ਼ਖਮ ਸਨ।


ਇਸ ਤੋਂ ਬਾਅਦ ਲੜਕੀ ਪੱਛਮ ਵਿਹਾਰ ਸਥਿਤ ਆਪਣੇ ਚਚੇਰੇ ਭਰਾ ਦੇ ਘਰ ਗਈ ਅਤੇ ਉਥੋਂ ਪੁਲਿਸ ਨੂੰ ਫੋਨ ਕੀਤਾ। ਉਸ ਨੇ ਪੁਲੀਸ ਨੂੰ ਦੱਸਿਆ ਕਿ ਮਨਪ੍ਰੀਤ ਅਤੇ ਉਸ ਦੀ ਮਾਂ ਵਿਚਕਾਰ ਕੁਝ ਸਮੇਂ ਤੋਂ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੂੰ ਮਨਪ੍ਰੀਤ ਸਿੰਘ 'ਤੇ ਸ਼ੱਕ ਹੈ ਕਿ ਉਸ ਦੀ ਮਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਪੀੜਤਾ ਦੇ ਘਰ ਪਹੁੰਚੀ ਅਤੇ ਦਰਵਾਜ਼ਾ ਤੋੜ ਦਿੱਤਾ।


(ਅਕਸ਼ਦੀਪ ਥਿੰਦ ਦੀ ਰਿਪੋਰਟ)