Gurdaspur News: ਰਾਵੀ ਦਰਿਆ `ਚ ਪਾਣੀ ਦਾ ਪੱਧਰ ਵਧਣ ਪਿੱਛੋਂ ਪ੍ਰਸ਼ਾਸਨ ਬੰਦੋਬਸਤ `ਚ ਜੁਟਿਆ
Gurdaspur News: ਉਝ ਦਰਿਆ ਵਿੱਚ ਪਾਣੀ ਛੱਡਣ ਮਗਰੋਂ ਹੜ੍ਹ ਵਰਗੇ ਬਣੇ ਹਾਲਾਤ ਤੋਂ ਬਾਅਦ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਜੁੱਟ ਗਿਆ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ।
Gurdaspur News: ਉਝ ਦਰਿਆ ਵਿੱਚ 2 ਲੱਖ 60 ਹਜ਼ਾਰ ਕਿਊਸਕ ਪਾਣੀ ਛੱਡਣ ਨਾਲ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਯੈਲੋ ਅਲਰਟ ਐਲਾਨ ਦਿੱਤਾ ਹੈ ਕਿਉਂਕਿ ਉਝ ਦਾ ਪਾਣੀ ਰਾਵੀ ਵਿੱਚ ਛੱਡ ਦਿੱਤਾ ਗਿਆ ਹੈ।
ਰਾਵੀ ਗੁਰਦਾਸਪੁਰ ਜ਼ਿਲ੍ਹੇ ਕੋਲੋਂ ਲੰਘਦਾ ਹੈ ਜਿਸਦੇ ਚੱਲਦੇ ਰਾਵੀ ਵਿੱਚ ਪਾਣੀ ਦਾ ਪੱਧਰ ਵਧਦਾ ਨਜ਼ਰ ਆ ਰਿਹਾ ਹੈ ਤੇ ਬਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕੋਲੋਂ ਨਿਕਲਣ ਵਾਲੇ ਰਾਵੀ ਦਰਿਆ ਕਾਰਨ ਲੋਕਾਂ ਨੂੰ ਹੜ੍ਹ ਦੇ ਹਾਲਾਤ ਤੋਂ ਬਚਾਉਣ ਲਈ ਲੋਕਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ "ਬੂਹੇ ਖੜ੍ਹੀ ਜੰਝ ਤੇ ਵਿੰਨੋ ਕੁੜੀ ਦੇ ਕੰਨ" ਕਹਾਵਤ ਅਨੁਸਾਰ ਪਾਣੀ ਸਿਰ ਉਤੇ ਖੜ੍ਹਾ ਹੈ ਤੇ ਹੁਣ ਮਿੱਟੀ ਤੇ ਬੋਰੀਆਂ ਦੇ ਬੰਨ੍ਹ ਬੰਨ੍ਹੇ ਜਾ ਰਹੇ ਹਨ।
ਰਾਵੀ ਦਰਿਆ ਮਕੌੜਾ ਪੱਤਣ ਦੇ ਨਜ਼ਦੀਕੀ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਰਹੀ ਹੈ। ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ। ਪਾਣੀ ਵੱਧਣ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀ ਫਸਲ ਵੀ ਖਰਾਬ ਹੋ ਚੁੱਕੀ ਹੈ ਅਤੇ ਰਾਵੀ ਤੋਂ ਪਾਰ ਵਸਦੇ ਸਭ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਪਹਿਲਾਂ ਬੇੜੀ ਜ਼ਰੀਏ ਪਿੰਡ ਦੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾਂਦਾ ਸੀ ਪਰ ਪਾਣੀ ਵਧਣ ਕਰਕੇ ਹੁਣ ਬੇੜੀ ਵੀ ਬੰਦ ਹੋ ਚੁੱਕੀ ਹੈ ਅਤੇ ਇਹ ਸੱਤ ਪਿੰਡ ਇੱਕ ਟਾਪੂ ਬਣਕੇ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਜ਼ੀ ਮੀਡੀਆ ਦੀ ਟੀਮ ਨੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪੱਤਣ ਧਰਮਕੋਟ ਰੰਧਾਵਾ ਵਿੱਚ ਰਾਵੀ ਦਰਿਆ ਉੱਤੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਉਥੇ ਲੋਕਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣ ਸੀ ਕਿ ਰਾਵੀ ਦੇ ਆਸ ਪਾਸ ਵਸਦੇ 20 ਤੋਂ 25 ਪਿੰਡਾਂ ਵਿੱਚ ਅਨਾਸਮੈਂਟ ਹੋ ਚੁੱਕੀ ਹੈ ਕਿ ਆਪਣੇ ਆਪ ਨੂੰ ਕਿਸੇ ਉੱਚੇ ਸਥਾਨ ਉੱਤੇ ਲੈ ਕੇ ਪਹੁੰਚ ਜਾਉਂ ਕਿਉਂਕਿ ਕਿਸੇ ਵੇਲੇ ਵੀ ਹੜ੍ਹ ਵਰਗੇ ਹਲਾਤ ਬਣ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਹਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਫਸਲਾਂ ਸਮੇਤ ਘਰ ਪਾਣੀ ਵਿੱਚ ਡੁੱਬ ਜਾਂਦੇ ਹਨ। ਉੱਥੇ ਹੀ ਬੀ ਐਸ ਐਫ ਦੀ ਬਚਾਉ ਦਲ ਦੀਆਂ ਟੀਮਾਂ ਵੀ ਚੌਕਸ ਨਜ਼ਰ ਆਈਆਂ ਹੈ।
ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ