Direct Flight to London: ਭਾਰਤ ਦੀ ਏਅਰ ਇੰਡੀਆ ਅੰਮ੍ਰਿਤਸਰ ਤੋਂ ਲੰਡਨ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ, ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਦਾ ਸਿਹਰਾ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। 


COMMERCIAL BREAK
SCROLL TO CONTINUE READING


ਰਾਘਵ ਚੱਢਾ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ, "ਪੰਜਾਬੀਆਂ ਨੂੰ ਵਧਾਈ, ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ।



 



ਦੱਸ ਦੇਈਏ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ 2022 ਦੇ ਸਰਦ ਰੁੱਤ ਸੈਸ਼ਨ ਦੌਰਾਨ ਸ਼ਹਿਰੀ ਅਤੇ ਹਵਾਬਾਜ਼ੀ ਮੰਤਰੀ ਅੱਗੇ ਇਹ ਮੁੱਦਾ ਸਵਾਲ ਦੇ ਰੂਪ ’ਚ ਚੁੱਕਿਆ ਸੀ। 



ਇੱਥੇ ਇਹ ਵੀ ਦੱਸਣ ਬਣਦਾ ਹੈ ਕਿ ਐਨ. ਆਰ. ਆਈ. ਭਰਾਵਾਂ ਨੂੰ ਪੰਜਾਬ ਤੋਂ ਸਿੱਧੀ ਫ਼ਲਾਈਟ ਨਾ ਮਿਲਣ ਕਾਰਨ ਪਹਿਲਾਂ 8 ਘੰਟੇ ਦਾ ਸਫ਼ਰ ਤੈਅ ਕਰ ਰਾਜਧਾਨੀ ਦਿੱਲੀ ਪਹੁੰਚਣਾ ਪੈਂਦਾ ਸੀ। ਪੰਜਾਬ ਤੋਂ ਸਿੱਧਾ ਲੰਡਨ ਜਾਣ ਵਾਲਿਆਂ ਲਈ ਇਹ ਬਹੁਤ ਫ਼ਾਇਦੇਮੰਦ ਖ਼ਬਰ ਹੈ, ਕਿਉਂਕਿ ਪਹਿਲਾਂ ਪੰਜਾਬ ਤੋਂ ਸਿੱਧੀ ਫਲਾਈਟ ਨਾ ਹੋਣ ਕਾਰਨ ਸਮਾਂ ਅਤੇ ਪੈਸਾ ਦੋਹਾਂ ਦੀ ਬਰਬਾਦੀ ਹੁੰਦੀ ਸੀ। 



ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 26 ਮਾਰਚ ਤੋਂ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।