Ajnala News/ ਪਰਮਬੀਰ ਔਲਖ​:  ਅਜਨਾਲਾ ਸ਼ਹਿਰ ਅੰਦਰ ਚੱਲ ਰਹੇ ਦੇਹ ਵਪਾਰ ਅਤੇ ਨਸ਼ਿਆਂ ਦੇ ਧੰਦੇ ਨੂੰ ਰੋਕਣ ਵਿੱਚ ਅਜਨਾਲਾ ਪੁਲਿਸ ਨਾਕਾਮ ਨਜ਼ਰ ਆ ਰਹੀ ਹੈ। ਅਜਨਾਲਾ ਵਿੱਚ ਸ਼ਰੇਆਮ ਨਸ਼ਾ ਅਤੇ ਦੇਹ ਵਪਾਰ ਦਾ ਕੰਮ ਚੱਲ ਰਿਹਾ ਹੈ ਪਰ ਅਜਨਾਲਾ ਪੁਲਿਸ ਕਾਰਵਾਈ ਕਰਨ ਦੀ ਬਜਾਏ ਹੱਥ ਤੇ ਹੱਥ ਰੱਖੀ ਬੈਠੀ ਹੈ। ਅਜਨਾਲਾ ਵਿੱਚ ਦੇਰ ਸ਼ਾਮ ਇਕ ਮੁਹੱਲੇ ਅੰਦਰ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਅਤੇ ਨਸ਼ੇ ਨੂੰ ਰੋਕਣਾ ਅਜਨਾਲਾ ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ।


COMMERCIAL BREAK
SCROLL TO CONTINUE READING

ਦਰਅਸਲ ਉਹਨਾਂ ਦੀ ਧੰਦਾ ਕਰਨ ਵਾਲੇ ਲੋਕਾਂ ਵੱਲੋਂ ਉਹਨਾਂ ਦੇ ਚਿਹਰੇ ਉੱਤੇ ਜ਼ਹਿਰੀਲਾ ਛਿੜਕਾਅ ਕਰ ਦਿੱਤਾ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਸਰੀਰ ਉਪਰ ਜਲਣ ਹੋਣ ਲੱਗ ਪਈ। ਇਸ ਤੋਂ ਬਾਅਦ ਮੁਹੱਲੇ ਅੰਦਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰੀ ਨਾਲ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕੌਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਹਨਾਂ ਦੀ ਵਾਰਡ ਅਤੇ ਉਹਨਾਂ ਦੇ ਘਰ ਨੇੜੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਬਿਨਾਂ ਕਿਸੇ ਡਰ ਦੇ ਪਿਛਲੇ ਲੰਬੇ ਸਮੇਂ ਤੋਂ ਦੇਹ ਵਪਾਰ ਅਤੇ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾਂਦਾ ਹੈ ਜਿਸ ਸਬੰਧੀ ਪੁਲਿਸ ਨੂੰ ਕਈ ਵਾਰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਪੁਲਿਸ ਦੇ ਸਿਰ ਤੇ ਕੋਈ ਜੂ ਨਹੀਂ ਸਰਕਦੀ ਅਤੇ ਨਾਂ ਹੀ ਕੋਈ ਠੋਸ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਉਹਨਾਂ ਕਿਹਾ ਕੀ ਹੁਣ ਵੀ ਦੇਰ ਰਾਤ ਉਸ ਘਰ ਵਿੱਚ 2 ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ ਹਨ ਜਿਸ ਤੋਂ ਤੁਰੰਤ ਬਾਅਦ ਉਹਨਾਂ ਮੋਹਤਬਰਾਂ ਨੂੰ ਨਾਲ ਲੈ ਕੇ ਜਦ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹਨਾਂ ਅਚਾਨਕ ਸਾਡੇ ਤੇ ਹਮਲਾ ਕਰਦਿਆਂ ਕੋਈ ਜਹਰੀਲੀ ਵਸਤੂ ਦੀ ਸਪਰੇਅ ਕਰ ਦਿੱਤੀ ਜਿਸ ਕਾਰਨ ਉਹਨਾਂ ਨੂੰ ਇੱਕਦਮ ਦਿਸਣਾ ਬੰਦ ਹੋ ਗਿਆ ਅਤੇ ਸਾਰੇ ਸਰੀਰ ਉਪਰ ਜਲਣ ਹੋਣ ਲੱਗ ਪਈ I 


ਇਹ ਵੀ ਪੜ੍ਹੋ: Jalandhar News: ਜਲੰਧਰ ਵਿੱਚ ਖੁਦ ਦੀ ਰਾਈਫਲ ਵਿੱਚੋਂ ਚੱਲੀ ਗੋਲ਼ੀ, ਕਾਂਸਟੇਬਲ ਦੀ ਮੌਤ
 


ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਅਜਨਾਲਾ ਦੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਅਤੇ ਕੁਝ ਹੋਰ ਲੋਕ ਗਲਤ ਕੰਮ ਕਰਨ ਅਤੇ ਨਸ਼ੇ ਖਰੀਦਣ ਲਈ ਆਉਂਦੇ ਹਨ, ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਉਹਨਾਂ ਪੁਲਿਸ ਨੂੰ ਤਾੜਨਾ ਕੀਤੀ ਕੀ ਜ਼ੇਕਰ ਠੋਸ ਕਾਰਵਾਈ ਇਸ ਵਾਰ ਨਹੀਂ ਕੀਤੀ ਗਈ ਤਾਂ ਪੁਲਿਸ ਵਿਰੁੱਧ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।


ਇਸ ਮੌਕੇ ਥਾਣਾ ਅਜਨਾਲਾ ਦੇ ਐਸ.ਐਚ.ਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ:  Kedarnath Helicopter Accident: ਕੇਦਾਰਨਾਥ 'ਚ ਵੱਡਾ ਹਾਦਸਾ, ਲਟਕਦਾ ਹੋਇਆ ਹੈਲੀਕਾਪਟਰ ਨਦੀ ਵਿੱਚ ਜਾ ਡਿੱਗਿਆ, ਵੇਖੋ ਤਸਵੀਰਾਂ