ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਲੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਨੂੰ ‘ਆਤਮ ਸਮਰਪਣ ਵਾਲਾ ਭਾਸ਼ਣ’ ਕਰਾਰ ਦਿੰਦਿਆਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਵੀਕਾਰ ਕਰ ਲਿਆ ਹੈ ਕਿ ਇਕ ਮੌਕਾ ਦੇਣ ਦੀ ਉਹਨਾਂ ਦੀ ਅਪੀਲ ਪੰਜਾਬੀਆਂ ਨੇ ਠੁਕਰਾ ਦਿੱਤੀ ਹੈ ਜਿਸ ਕਾਰਨ ਉਹ ਆਪਣੇ ਦੁਸ਼ਮਣ ਸੈਨਿਕਾਂ ਨੁੰ ਉਹਨਾਂ ਨੁੰ ਬਚਾਉਣ ਦੀ ਅਪੀਲ ਕਰਨ ਲਈ ਮਜਬੂਰ ਹੋਏ ਹਨ।


COMMERCIAL BREAK
SCROLL TO CONTINUE READING

ਪਾਰਟੀ ਨੇ ਪੰਜਾਬੀਆਂ ਨੂੰ ਇਹ ਵੀ ਚੇਤਾ ਕਰਵਾਇਆ ਕਿ ਕੇਜਰੀਵਾਲ ਵਾਂਗ ਹੀ ਅੰਗਰੇਜ਼ਾਂ ਨੇ ਵੀ ਇਹ ਕਹਿ ਕੇ ਇਕ ਮੌਕਾ ਮੰਗਿਆ ਸੀ ਕਿ ਭਾਰਤੀ ਲੋਕਾਂ ਨੇ ਹੋਰ ਸ਼ਾਸਕਾਂ ਦਾ ਰਾਜ ਵੇਖ ਲਿਆ ਹੈ ਤੇ ਉਹ ਅੰਗਰੇਜ਼ਾਂ ਨੂੰ ਇਕ ਮੌਕਾ ਦੇਣ ਤਾਂ ਉਹ ਉਹੀ ਸਹੂਲਤਾਂ ਲੋਕਾਂ ਨੂੰ ਦੇਣਗੇ ਜਿਹੜੀਆਂ ਉਹਨਾਂ ਨੇ ਆਪਣੇ ਮੁਲਕ ਵਿਚ ਲੋਕਾਂ ਨੁੰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਮੌਕੇ ਕਾਰਨ ਅਸੀਂ 200 ਸਾਲ ਗੁਲਾਮ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਗਵਾਇਆ। ਉਹਨਾਂ ਕਿਹਾ ਕਿ ਤੁਸੀਂ ਪੰਜਾਬੀਆਂ ਤੋਂ ਮੁੜ ਉਹੀ ਗਲਤੀ ਕਰਨ ਦੀ ਆਸ ਨਹੀਂ ਕਰ ਸਕਦੇ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕੀਤਾ ਹੈ।


ਅੱਜ ਦੁਪਹਿਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਪੱਤਰ ਵੀ ਜਾਰੀ ਕੀਤਾ ਜਿਸ ਵਿਚ ਉਹਨਾਂ ਨੁੰ ਆਖਿਆ ਕਿ ਉਹ ਕੇਜਰੀਵਾਲ ਵੱਲੋਂ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ’ਤੇ ਪਾਬੰਦੀ ਲਾਉਣ, ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਜ਼ਰਮਾਨੇ ਕਰਨ ਲਈ ਸੁਪਰੀਮ ਕੋਰਟ ਵਿਚ ਕੀਤੀ ਅਪੀਲ ਤੇ ਸਿੱਖ ਮਾਰਸ਼ਲ ਆਰਟ ਗਤਕੇ ਨੂੰ ਦਿੱਲੀ ਵਿਚ ਸਪੋਰਟਸ ਕੋਟੇ ਵਿਚ ਸ਼ਾਮਲ ਨਾ ਕਰਨ ਦੇ ਫੈਸਲਿਆਂ ’ਤੇ ਆਪਣਾ ਸਪਸ਼ਟੀਕਰਨ ਦੇਣ।


ਬੈਂਸ ਨੇ ਇਹ ਵੀ ਕਿਹਾ ਕਿ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵਿਚੋਂ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਬਾਹਰ ਕਰਨ ਅਤੇ ਇਸ ਦੇ ਬਾਵਜੂਦ ਪੰਜਾਬੀਆਂ ਤੋਂ ਮੌਕਾ ਮੰਗਣ ਬਾਰੇ ਵੀ ਸਪਸ਼ਟ ਕਰਨ। ਉਹਨਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਉਹ ਕੇਜਰੀਵਾਲ ਨੂੰ ਇਹ ਪੁੱਛਣਗੇ ਕਿ ਉਹਨਾਂ ਦੀ ਵਜ਼ਾਰਤ ਵਿੱਚ ਕੋਈ ਸਿੱਖ ਜਾਂ ਪੰਜਾਬੀ ਕਿਉਂ ਹੈ, ਦਿੱਲੀ ਵਿੱਚ ਕਿਸੇ ਵੀ ਬੋਰਡ ਦਾ ਚੇਅਰਮੈਨ ਜਾਂ ਡਾਇਰੈਕਟਰ ਪੰਜਾਬੀ ਕਿਉਂ ਹੈ ਤੇ ਕੋਈ ਵੀ ਸਿਵਲ ਸਰਵਿਸ ਵਾਲਾ ਪੰਜਾਬੀ ਅਫਸਰ ਕੇਜਰੀਵਾਲ ਨੇ ਤਾਇਨਾਤ ਕਿਉਂ ਨਹੀਂ ਕੀਤਾ ?


ਬੈਂਸ ਨੇ ਕਿਹਾ ਕਿ ਕੇਜਰੀਵਾਲ ਤੇ ਉਹਨਾਂ ਦਾ ਸੂਬੇਦਾਰ ਰਾਘਵ ਚੱਢਾ ਨੇ ਪੰਜਾਬ ਵਿਚ ਆ ਕੇ ਪੰਜਾਬੀ ਨਾ ਬੋਲਣ ’ਤੇ ਪੰਜਾਬੀਆਂ ਦੇ ਉਹਨਾਂ ਪ੍ਰਤੀ ਗੁੱਸੇ ਦਾ ਸੇਕ ਮਹਿਸੂਸ ਕਰ ਲਿਆ ਹੈ। ਇਸੇ ਲਈ ਉਹ ਟੈਲੀਪ੍ਰੋਮਪਟਰਜ਼ ਦੀ ਵਰਤੋਂ ਕਰ ਕੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬੀ ਨੂੰ ਨਫਰਤ ਕਰਨ ਵਾਲੇ ਇਹਨਾਂ ਲੋਕਾਂ ਨੂੰ ਝੁਕਣ ਲਈ ਮਜਬੂਰ ਕਰਨ ਦੀ ਵਧਾਈ ਦਿੰਦੇ ਹਨ।


ਆਪਣੀ ਚਿੱਠੀ ਵਿਚ ਬੈਂਸ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਜਦੋਂ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰ ਕੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਿੱਸਾ ਮੰਗਿਆ ਸੀ ਤਾਂ ਉਹ ਚੁੱਪ ਕਿਉਂ ਰਹੇ?
ਅਕਾਲੀ ਆਗੂ ਨੇ ਕੇਜਰੀਵਾਲ ਵੱਲੋਂ ਚੁਣੇ ਜਾਣ ’ਤੇ ਅਕਾਲੀ ਵਰਕਰਾਂ ਲਈ ਵੀ ਆਪਣੇ ਵਾਅਦੇ ਨਿਭਾਉਣ ਦੇ ਕੀਤੇ ਇਕਰਾਰ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਇਹ ਬੰਦਾ ਆਈ ਆਰ ਐੱਸ ਅਫ਼ਸਰ ਰਿਹਾ ਹੈ ਤੇ 10 ਸਾਲਾਂ ਤੋਂ ਮੁੱਖ ਮੰਤਰੀ ਹਾਲੇ ਵੀ ਉਸਨੂੰ ਇਹ ਨਹੀਂ ਪਤਾ ਕਿ ਸਾਰੀਆਂ ਸਰਕਾਰੀ ਨੀਤੀਆਂ ਹਮੇਸ਼ਾ ਹਰ ਨਾਗਰਿਕ ਲਈ ਹੁੰਦੀਆਂ ਹਨ ਤੇ ਇਸ ਲਈ ਸਿਆਸੀ ਜੁੜਾਅ ਮਾਅਨੇ ਨਹੀਂ ਰੱਖਦਾ।
ਉਹਨਾਂ ਸਵਾਲ ਕੀਤਾ ਕਿ ਕੀ ਪੰਜਾਬ ਵਿਚ ਮੁਫਤ ਬਿਜਲੀ ਸਿਰਫ ਅਕਾਲੀ ਕਿਸਾਨਾਂ ਲਈ ਹੈ ? ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਆਰੰਭੀਆਂ ਸ਼ਗਨ ਤੇ ਪੈਨਸ਼ਨ ਸਕੀਮਾਂ, ਮੈਰੀਟੋਰੀਅਸ ਸਕੂਲਾਂ, ਸਰਪਲੱਸ ਬਿਜਲੀ, ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਤੇ ਦਲਿਤਾਂ ਲਈ ਮੁਫਤ ਬਿਜਲੀ ਯੂਨਿਟਾਂ ਦਾ ਲਾਭ ਨਹੀਂ ਲੈ ਰਹੇ।
ਕੀ ਸਿਰਫ ਅਕਾਲੀ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਦੂਰਅੰਦੇਸ਼ੀ ਸੋਚ ਤੇ ਯਤਨਾਂ ਨਾਲ ਬਣਾਈਆਂ ਚਾਰ ਅਤੇ ਛੇ ਮਾਰਗੀ ਸੜਕਾਂ ’ਤੇ ਸਫਰ ਕਰਦੇ ਹਨ ? ਕੀ ਕੇਜਰੀਵਾਲ ’ਤੇ ਸਰਦਾਰ ਬਾਦਲ ਦੇ ਕਾਰਜਕਾਲ ਵੇਲੇ ਬਣੇ ਹਵਾਈ ਅੱਡਿਆਂ ਦੀ ਵਰਤੋਂ ਕਰਨ ’ਤੇ ਪਾਬੰਦੀ ਹੈ ? ਇਹ ਸਾਬਕਾ ਅਫਸਰ ਜਾਂ ਤਾਂ ਕੁਝ ਜਾਣਦਾ ਹੀ ਨਹੀਂ ਜਾਂ ਫਿਰ ਮੁੱਖ ਮੰਤਰੀ ਹੋ ਕੇ ਡਰਾਮੇ ਕਰ ਰਿਹਾ ਹੈ। ਉਹ ਸਮਝਦਾ ਹੈ ਕਿ ਸਿਆਸੀ ਵਿਰੋਧੀਆਂ ਨੂੰ ਸਰਕਾਰੀ ਨੀਤੀਆਂ ਦਾ ਲਾਭ ਦੇਣਾ, ਉਹਨਾਂ ਦਾ ਫਾਇਦਾ ਕਰਨਾ ਹੈ।