Alia Bhatt Delivery: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ (Ranbir Kapoor) ਅਤੇ ਅਦਾਕਾਰਾ ਆਲੀਆ ਭੱਟ (Alia Bhatt) ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਭਿਨੇਤਰੀ ਨੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਆਪਣੇ ਪ੍ਰੈਗਨੈਂਸੀ ਦੀ ਖਬਰ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਉਦੋਂ ਤੋਂ ਹੀ ਅਭਿਨੇਤਰੀ ਦੇ ਪ੍ਰਸ਼ੰਸਕ ਕਪੂਰ ਪਰਿਵਾਰ ਦੇ ਨਵੇਂ ਮੈਂਬਰ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਇਹ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਆਲੀਆ ਭੱਟ ਆਪਣੀ ਡਿਲੀਵਰੀ (Alia Bhatt Delivery) ਲਈ ਮੁੰਬਈ ਦੇ HN ਰਿਲਾਇੰਸ ਹਸਪਤਾਲ ਪਹੁੰਚੀ ਹੈ। ਇਸ ਮੌਕੇ Alia Bhatt  ਦੇ ਨਾਲ ਉਨ੍ਹਾਂ ਦੇ ਪਤੀ Ranbir Kapoor ਵੀ ਸਨ। ਦੋਵੇਂ ਆਪਣੀ ਕਾਰ 'ਚ ਇੱਥੇ ਪਹੁੰਚੇ ਅਤੇ ਅਦਾਕਾਰਾ ਨੂੰ ਸਿੱਧਾ ਹਸਪਤਾਲ ਦੇ ਅੰਦਰ ਲਿਜਾਇਆ ਗਿਆ। ਯਾਨੀ ਆਲੀਆ ਕਿਸੇ ਵੀ ਸਮੇਂ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ। ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।


COMMERCIAL BREAK
SCROLL TO CONTINUE READING

ਆਲੀਆ ਭੱਟ ਅਤੇ ਰਣਬੀਰ ਕਪੂਰ ਇਸ ਸਾਲ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਦੋਵਾਂ ਨੇ ਆਪਣੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ, ਜਿਸ 'ਚ ਕੁਝ ਹੀ ਕਰੀਬੀ ਲੋਕ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਆਲੀਆ ਅਤੇ ਰਣਬੀਰ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ। ਪਹਿਲਾਂ ਤਾਂ ਲੋਕ ਇਸ ਖਬਰ ਤੋਂ ਹੈਰਾਨ ਸਨ ਪਰ ਫਿਰ ਸੈਲੇਬਸ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਆਲੀਆ ਅਤੇ ਰਣਬੀਰ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ। ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਆਲੀਆ ਆਪਣੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝ ਗਈ ਸੀ।



ਇਹ ਵੀ ਪੜ੍ਹੋ: Viral news: 23 ਦਿਨਾਂ ਦੀ ਬੱਚੀ ਦੇ ਪੇਟ 'ਚੋਂ ਨਿਕਲੇ 8 ਭਰੂਣ, ਡਾਕਟਰਾਂ ਦੇ ਉੱਡੇ ਹੋਸ਼


ਕਿਹਾ ਜਾ ਰਿਹਾ ਸੀ ਕਿ ਕੋਈ ਵੀ ਨਵੰਬਰ ਦੇ ਆਖਰੀ ਹਫਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਆਲੀਆ ਭੱਟ ਮਾਂ ਬਣ ਸਕਦੀ ਹੈ। ਹਾਲਾਂਕਿ, ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਆਲੀਆ ਭੱਟ ਆਪਣੀ ਡਿਲੀਵਰੀ ਲਈ ਐਚਐਨ ਰਿਲਾਇੰਸ ਹਸਪਤਾਲ ਪਹੁੰਚ ਗਈ ਹੈ, ਜਿਸ ਦਾ ਮਤਲਬ ਹੈ ਕਿ ਆਲੀਆ ਕਿਸੇ ਵੀ ਸਮੇਂ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਫਿਲਹਾਲ ਸਿਰਫ ਆਲੀਆ ਅਤੇ ਰਣਬੀਰ ਨਾਲ ਜੁੜੀਆਂ ਖਬਰਾਂ 'ਤੇ ਟਿਕੀਆਂ ਹੋਈਆਂ ਹਨ। ਹਰ ਕੋਈ ਬੱਚੇ ਦੀ ਇੱਕ ਝਲਕ ਦੇਖਣ ਲਈ ਬੇਤਾਬ ਹੈ।