ਰਾਜਾ ਵੜਿੰਗ ਦਾ ਬਠਿੰਡਾ ’ਚ ਛਲਕਿਆ ਦਰਦ, ਬੋਲੇ `ਜਿਸ ਨੂੰ ਮੈਂ ਹਰਾਇਆ ਉਸਦੇ ਦਰ ’ਤੇ ਹਲਕੇ ਲਈ ਫ਼ੰਡ ਮੰਗਣ ਜਾਣਾ ਪੈਂਦਾ ਸੀ`
ਬਠਿੰਡਾ ’ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸ਼ਹਿਰੀ ਹਲਕੇ ਤੋਂ ਰਾਜਨ ਗਰਗ ਅਤੇ ਹਲਕਾ ਦਿਹਾਤੀ ਤੋਂ ਖੁਸ਼ਪਾਲ ਸਿੰਘ ਜਟਾਣਾ ਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੌਂਪਣ ਲਈ ਪਹੁੰਚੇ। ਇਸ ਮੌਕੇ ਆਪਣੇ ਭਾਸ਼ਣ ਦੌਰਾਨ ਕਾਂਗਰਸੀ ਵਰਕਰਾਂ ਨੂੰ ਰਾਜਾ ਵੜਿੰਗ (Amarinder Singh Raja Warring) ਨੇ ਸਬਰ ਤੇ ਸੰਤੋਖ ਦਾ ਪਾਠ ਪੜ੍ਹਾਇਆ।
Punjab Congress Bathinda News: ਬਠਿੰਡਾ ’ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸ਼ਹਿਰੀ ਹਲਕੇ ਤੋਂ ਰਾਜਨ ਗਰਗ ਅਤੇ ਹਲਕਾ ਦਿਹਾਤੀ ਤੋਂ ਖੁਸ਼ਪਾਲ ਸਿੰਘ ਜਟਾਣਾ ਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੌਂਪਣ ਲਈ ਪਹੁੰਚੇ।
ਇਸ ਮੌਕੇ ਆਪਣੇ ਭਾਸ਼ਣ ਦੌਰਾਨ ਕਾਂਗਰਸੀ ਵਰਕਰਾਂ ਨੂੰ ਰਾਜਾ ਵੜਿੰਗ (Amarinder Singh Raja Warring) ਨੇ ਸਬਰ ਤੇ ਸੰਤੋਖ ਦਾ ਪਾਠ ਪੜ੍ਹਾਇਆ। ਵੜਿੰਗ ਨੇ ਦੱਸਿਆ ਕਿ ਜਦੋਂ ਉਹ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸਨ ਤਾਂ ਪੂਰੇ ਦੇਸ਼ ’ਚ ਉਨ੍ਹਾਂ ’ਤੇ 26 ਮੁੱਕਦਮੇ ਹੋਏ। ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ, ਜਿਸਦਾ ਉਨ੍ਹਾਂ ਨੂੰ ਮਨ ’ਚ ਅਫ਼ਸੋਸ ਜ਼ਰੂਰ ਸੀ।
ਜਿਸਨੂੰ ਉਨ੍ਹਾਂ ਨੇ ਚੋਣਾਂ ’ਚ ਹਰਾਇਆ ਸੀ, ਉਸ ਕੋਲ ਹਲਕੇ ਦੇ ਫ਼ੰਡ ਲਈ ਪੈਸੇ ਮੰਗਣ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਕੋਈ ਜਿੰਮੀਦਾਰ ਭਰਾ ਜਿਸਨੇ ਕਿਸੇ ਨੂੰ ਹਰਾਇਆ ਹੋਵੇ, ਉਹ ਹਾਰੇ ਹੋਏ ਦੇ ਦਰ ’ਤੇ ਹੱਥ ਨਹੀਂ ਅੱਡਦਾ। ਪਰ ਬਤੌਰ ਮੰਤਰੀ, ਜਿਨ੍ਹਾਂ ਨੂੰ ਉਨ੍ਹਾਂ ਨੇ ਹਰਾਇਆ ਸੀ, ਉਸ ਕੋਲੋਂ ਹਲਕੇ ਦੇ ਲੋਕਾਂ ਲਈ ਫ਼ੰਡ ਮੰਗਣ ਜਾਣਾ ਪੈਂਦਾ ਸੀ।
ਇਸ ਮੌਕੇ ਉਨ੍ਹਾਂ ਭੇਡ ਦੇ ਲੇਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭੇਡ ਦੇ ਲੇਲੇ ’ਤੇ 6 ਮਹੀਨੇ ਜਵਾਨੀ ਆਉਂਦੀ ਹੈ। ਪਰ ਉਨ੍ਹਾਂ ਨੂੰ ਤਾਂ ਫੇਰ ਵੀ 4 ਮਹੀਨਿਆਂ ਲਈ ਹੀ ਮੰਤਰੀ ਬਣਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਿਹੜੇ ਫ਼ਨੇ ਖਾਂ ਕਹਿੰਦੇ ਸਨ ਕਿ ਕੋਈ ਸਾਡੀ ਬੱਸ ਨਹੀਂ ਫੜ ਸਕਦਾ, ਉਨ੍ਹਾਂ ਦੀਆਂ ਚੀਕਾਂ ਕਢਵਾਉਂਦਾ ਸੀ, ਹਰ ਰੋਜ਼ ਬ੍ਰੇਕਾਂ ਲਗਵਾਉਂਦਾ ਸੀ। ਵੜਿੰਗ ਨੇ ਦੱਸਿਆ ਕਿ ਜਦੋਂ ਬਾਦਲਾਂ ਦੀ ਬੱਸ ਨੂੰ ਫੜਨਾ ਹੁੰਦਾ ਸੀ ਤਾਂ ਆਰ. ਟੀ. ਓ. (RTO) ਦੀ ਸ਼ੂਗਰ ਡਾਊਨ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਕਰਮ ਚੰਗੇ ਸਨ ਜੋ ਉਹ ਰੋਜ਼ ਬੱਸਾਂ ਫੜਦਾ ਸੀ, ਨਹੀਂ ਤਾਂ ਉਹ ਵੀ 6 ਮਹੀਨੇ ਲਈ ਪੱਕਾ ਜੇਲ੍ਹ ’ਚ ਹੁੰਦੇ।
ਇਸ ਮੌਕੇ ਉਨ੍ਹਾਂ ਇਸ਼ਾਰੇ ’ਚ ਕਿਹਾ ਕਿ ਜਿਨ੍ਹਾਂ ਨੇ ਸਮਝੌਤਾ ਕੀਤਾ, ਰੋਪੜੋਂ ਲੱਗੇ ਸਾਰੇ ਮੁੱਖ ਮੰਤਰੀ ਰੁੜ ਗਏ। ਪਰ ਉਨ੍ਹਾਂ ਕੋਈ ਸਮਝੌਤਾ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।