Amritpal Singh Arrested: ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਕਾਬੂ ਕੀਤਾ ਹੈ। 18 ਮਾਰਚ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਨੂੰ ਪੁਲਿਸ ਨੇ ਇੱਥੋਂ ਦੇ ਰੋਡੇਵਾਲ ਸਿੰਘ ਸਭਾ ਗੁਰਦੁਆਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ (Singh Sahib Giani Jasbir Singh Rode) ਨੇ ਅੰਮ੍ਰਿਤਪਾਲ ਦੇ ਆਤਮ ਸਮਰਪਣ ਕਰਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।


COMMERCIAL BREAK
SCROLL TO CONTINUE READING

ਜਸਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਪੁਲਿਸ ਵੱਲੋਂ ਸੁਨੇਹਾ ਮਿਲਿਆ ਕਿ ਅੰਮ੍ਰਿਤਪਾਲ ਤੁਹਾਡੇ ਪਿੰਡ ਤੋਂ ਗ੍ਰਿਫ਼ਤਾਰ ਦੇਣਾ ਚਾਹੁੰਦਾ ਹੈ। ਅੰਮ੍ਰਿਤਪਾਲ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਨਗੇ ਅਤੇ ਜਾਣਕਾਰੀ ਦੇਣਗੇ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਕਿੱਥੇ ਸਨ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਆਪ ਸੰਗਤ ਨੂੰ ਦੱਸਣਗੇ ਕਿ ਹੁਣ ਤੱਕ ਗ੍ਰਿਫਤਾਰੀ ਨਾ ਦੇਣ ਪਿੱਛੇ ਕੀ ਕਾਰਨ ਸੀ।


ਇਹ ਵੀ ਪੜ੍ਹੋ: First Sikh Assistant Police Chief: ਪੰਜਾਬ ਦੀ ਧੀ ਨੇ ਵਿਦੇਸ਼ 'ਚ ਕਰਵਾਈ ਬੱਲੇ ਬੱਲੇ, ਹਾਸਿਲ ਕੀਤਾ ਇਹ ਵੱਡਾ ਮੁਕਾਮ

ਇਸ ਤੋਂ ਬਾਅਦ ਸਵੇਰੇ ਉਸ ਨੇ ਆਪਣੀ ਕਿੱਟ ਤਿਆਰ ਕੀਤੀ। ਪਹਿਰਾਵਾ ਬਦਲਿਆ, ਚੱਪਲਾਂ ਪਾਈਆਂ । ਇਸ ਤੋਂ ਬਾਅਦ ਉਸਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ। ਫਿਰ ਸੰਗਤ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਸਹਿਯੋਗ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ। ਅੰਮ੍ਰਿਤਪਾਲ ਨੇ ਦੱਸਿਆ ਕਿ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਸੀ। ਇਸ ਤੋਂ ਬਾਅਦ ਠੀਕ ਸੱਤ ਵਜੇ ਅੰਮ੍ਰਿਤਪਾਲ ਬਾਹਰ ਆਇਆ ਅਤੇ ਗ੍ਰਿਫਤਾਰੀ ਦਿੱਤੀ। ਜਸਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਆਪਣੀ ਮਰਜ਼ੀ ਨਾਲ ਗ੍ਰਿਫਤਾਰੀ ਦਿੱਤੀ ਹੈ। ਜਦੋਂ ਪੁੱਛਿਆ ਗਿਆ ਕਿ ਪੁਲਿਸ ਨੂੰ ਕਿਵੇਂ ਪਤਾ ਲੱਗਾ ਤਾਂ ਜਸਬੀਰ ਸਿੰਘ ਨੇ ਕਿਹਾ ਕਿ ਸ਼ਾਇਦ ਅੰਮ੍ਰਿਤਪਾਲ ਨੇ ਹੀ ਦੱਸਿਆ ਹੋਵੇਗਾ। ਅਸੀਂ ਪੁਲਿਸ ਨੂੰ ਨਹੀਂ ਦੱਸਿਆ।



ਇਹ ਵੀ ਪੜ੍ਹੋ: Amritpal Singh Arrested: IG ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ- 'ਸਰੰਡਰ ਨਹੀਂ, ਅਸੀਂ ਗ੍ਰਿਫ਼ਤਾਰ ਕੀਤਾ'