Ludhiana News:  ਨੈਸ਼ਨਲ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ਸਾਲ 2023 ਲਈ ਰਾਸ਼ਟਰੀ ਪੁਰਸਕਾਰ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਲੁਧਿਆਣਾ ਦੇ ਦੋ ਅਧਿਆਪਕਾਂ ਦਾ ਸ਼ਾਮਲ ਹੋਣਾ ਲੁਧਿਆਣਾ ਸ਼ਹਿਰ ਤੇ ਸੂਬੇ ਲਈ ਮਾਣ ਵਾਲੀ ਗੱਲ ਹੈ। ਲੁਧਿਆਣਾ ਦੇ ਛਪਾਰ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਅਜਿਹਾ ਕਰਨ ਵਾਲੇ ਉਹ ਪੰਜਾਬ ਦੇ ਇਕਲੌਤੇ ਅਧਿਆਪਕ ਹਨ।


COMMERCIAL BREAK
SCROLL TO CONTINUE READING

ਸਿੱਖਿਆ ਦੇ ਖੇਤਰ ਵਿੱਚ ਖ਼ਾਸ ਕਰਕੇ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਨੇ ਬਾਕਮਾਲ ਯੋਗਦਾਨ ਪਾਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ। 5 ਸਤੰਬਰ ਨੂੰ ਦਿੱਲੀ ਵਿੱਚ ਦੇਸ਼ ਦੇ ਰਾਸ਼ਟਰਪਤੀ ਉਨ੍ਹਾਂ ਨੂੰ ਇਹ ਐਵਾਰਡ ਦੇਣਗੇ। ਤਿੰਨ ਸਤੰਬਰ ਨੂੰ ਉਹ ਦਿੱਲੀ ਪਹੁੰਚਣਗੇ ਤੇ ਦੋ ਦਿਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।


ਸਭਿਆਚਾਰਕ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸਕੂਲ ਦੇ ਵਿਦਿਆਰਥੀਆਂ ਨੂੰ 212 ਦੇ ਕਰੀਬ ਮੈਡਲ ਵੀ ਉਹ ਦਵਾ ਚੁੱਕੇ। ਉਨ੍ਹਾਂ ਵੱਲੋਂ ਪੰਜਾਬ ਦੀ ਟੀਮ ਨੂੰ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਆਂਧਰਾ ਪ੍ਰਦੇਸ਼ ਦੇ ਲੋਕ ਨਾਚ ਦੀ ਟ੍ਰੇਨਿੰਗ ਦੇ ਕੇ ਦੂਜਾ ਇਨਾਮ ਹਾਸਲ ਕਰਵਾਇਆ ਸੀ।


ਅੰਮ੍ਰਿਤਪਾਲ ਸਿੰਘ 17 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਹਨ। ਉਹ ਆਈਸੀਟੀ ਪਰਵਾਜ਼ ਪ੍ਰੋਜੈਕਟ ਚਲਾ ਰਹੇ ਹਨ। ਉਨ੍ਹਾਂ ਸੰਨ 2017 ਵਿੱਚ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਸਕੂਲ ਵਿੱਚ ਤਿਆਰ ਕੀਤਾ। 30 ਮੋਬਾਈਲ ਗੇਮਾਂ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਬਣਾਈਆਂ ਗਈਆਂ ਜਿਸ ਦਾ ਲਾਭ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਹਨ।


ਇਹ ਵੀ ਪੜ੍ਹੋ : Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ


ਉਨ੍ਹਾਂ ਥਿੰਕ ਕਲਾਈਂਟ ਨੈੱਟਵਰਕਿੰਗ ਕੰਪਿਊਟਰ ਲੈਬ ਤਿਆਰ ਕੀਤੀ। ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਕਰਵਾਏ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਨੇ 215 ਦੇ ਕਰੀਬ ਮੈਡਲ ਹਾਸਲ ਕੀਤੇ। ਨੈਸ਼ਨਲ ਲੈਵਲ ’ਤੇ ਕਲਾ ਉਤਸਵ ਮੁਕਾਬਲੇ ਵਿੱਚ ਬੱਚਿਆਂ ਨੇ ਨਾਂ ਰੋਸ਼ਨ ਕੀਤਾ। ਚਾਰ ਕਿਤਾਬਾਂ ਵੀ ਲਿਖੀਆਂ। ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਚਾਈਲਡ ਐਜੂਕੇਸ਼ਨ, ਮੌਰਲ ਵੈਲਯੂ ਤੇ ਨਿਊ ਐਜੂਕੇਸ਼ਨ ਪਾਲਿਸੀ ’ਤੇ ਲਘੂ ਫਿਲਮਾਂ ਵੀ ਬਣਾਈਆਂ।


ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ