Amritpal Singh viral video news: ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ' ਨੂੰ ਕਰੀਬ 16 ਦਿਨ ਬੀਤ ਚੁੱਕੇ ਹਨ ਪਰ 'ਵਾਰਿਸ ਪੰਜਾਬ ਦੇ' ਦਾ ਮੁਖੀ ਅਜੇ ਤੱਕ ਫਰਾਰ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀਆਂ 2 ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਅਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ।


COMMERCIAL BREAK
SCROLL TO CONTINUE READING

ZEE PHH ਨੂੰ ਮਿਲੀ ਜਾਣਕਾਰੀ ਅਨੁਸਾਰ ਟੀਵੀ ਚੈਨਲਾਂ 'ਤੇ ਦਿਖਾਈਆਂ ਜਾਂਦੀਆਂ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਤ ਵੀਡੀਓਜ਼ ਦੇ ਲਿੰਕ ਚੋਰੀ ਕੀਤੇ ਗਏ ਅਤੇ ਫਿਰ ਐਡਿਟ ਕਰਕੇ ਫੇਸਬੁੱਕ 'ਤੇ ਵਾਇਰਲ ਕਰ ਦਿੱਤੇ ਗਏ।


ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਰਾਦੇ ਨਾਲ ਬਣਾਈ ਗਈ ਸੀ ਅਤੇ ਕਰੀਬ 6.50 ਮਿੰਟ ਦੇ ਲਿੰਕ ਨੂੰ ਐਡਿਟ ਕਰਨ ਤੋਂ ਬਾਅਦ ਫੇਸਬੁੱਕ ਪੇਜ 'ਤੇ 3.38 ਮਿੰਟ ਦੀ ਵੀਡੀਓ ਅਪਲੋਡ ਕੀਤੀ ਗਈ ਸੀ।


ਇਨ੍ਹਾਂ ਫੇਸਬੁੱਕ ਪੇਜਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 465, 469, 505, 120ਬੀ ਅਤੇ ਆਈਟੀ ਐਕਟ ਦੀ 66(ਸੀ) ਤਹਿਤ ਸਾਈਬਰ ਕ੍ਰਾਈਮ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਬਦਲਿਆ ਮੌਸਮ, 15 ਜ਼ਿਲ੍ਹਿਆਂ 'ਚ ਮੀਂਹ ਤੇ ਗੜੇਮਾਰੀ ਦਾ ਆਰੇਂਜ ਅਲਰਟ


ਫਾਜ਼ਿਲਕਾ ਦੇ ਅਰਨੀਵਾਲਾ ਥਾਣੇ ਵਿੱਚ ਤਾਇਨਾਤ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਾਥੀ ਨਰਿੰਦਰਪਾਲ ਸਿੰਘ ਨੂੰ ਧਾਰਾ 7/51 ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਹ ਵੀਡੀਓ 6.50 ਮਿੰਟ ਦੀ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਦਾ ਲਿੰਕ ਚੋਰੀ ਕਰ ਲਿਆ ਜੋ ਟੀਵੀ ਚੈਨਲਾਂ 'ਤੇ ਚੱਲਿਆ ਅਤੇ ਇਸ ਨੂੰ 3.38 ਮਿੰਟ ਦਾ ਐਡਿਟ ਕਰਕੇ ਫੇਸਬੁੱਕ 'ਤੇ ਵਾਇਰਲ ਕਰ ਦਿੱਤਾ।


ਇਹ ਐਡਿਟ ਕੀਤੀ ਵੀਡੀਓ ਇੰਡੀ ਜਸਵਾਲ ਅਤੇ ਮੋਗਾ ਪੰਜਾਬ ਦੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਕੀਤੀ ਗਈ ਸੀ ਅਤੇ ਇਸ ਵੀਡੀਓ ਦਾ ਲਿੰਕ ਵਟਸਐਪ ਗਰੁੱਪ 'ਚ ਵੀ ਵਾਇਰਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਦੋਵੇਂ ਫੇਸਬੁੱਕ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Punjab Farmers Protest News: ਰੇਲ ਰੋਕੋ ਅੰਦੋਲਨ ਦੇ ਚੱਲਦੇ ਕਿਸਾਨਾਂ ਨੇ ਪਟਰੀਆਂ 'ਤੇ ਚੜਾਏ ਟ੍ਰੈਕਟਰ, ਜਾਣੋ ਕੀ ਹਨ ਮੰਗਾਂ


(For more news apart from Amritpal Singh viral video and Punjab Police;s operation against Waris Punjab De, stay tuned to Zee PHH)