Amritpal Singh's Reaction on DGP's Statement: ਅਜਨਾਲਾ ਹਮਲੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਤੋਂ ਬਾਅਦ 'ਵਾਰਿਸ ਪੰਜਾਬ ਦੇ' (Amritpal Singh) ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਪਲਟ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਕੋਈ ਹਮਲਾ ਨਹੀ ਕੀਤਾ ਨਾ ਹੀ ਕੋਈ ਬੇਅਦਬੀ ਕੀਤੀ ਹੈ। ਉਹਨਾਂ ਵਿਰੁੱਧ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਜਨਾਲਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕਈ ਪੁਲਿਸ ਮੁਲਾਜ਼ ਜ਼ਖ਼ਮੀ ਹੋ ਗਏ ਸਨ।


COMMERCIAL BREAK
SCROLL TO CONTINUE READING

ਡੀਜੀਪੀ ਗੌਰਵ ਯਾਦਵ ਨੇ ਅਜਨਾਲਾ ਘਟਨਾ ਨੂੰ ਲੈ ਕੇ ਕਿਹਾ ਸੀ ਕਿ ਹਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਾਲਕੀ ਸਾਹਿਬ ਜੀ ਦੀ ਆੜ ਵਿੱਚ ਕੀਤਾ ਗਿਆ ਸੀ। ਪਵਿੱਤਰ ਗ੍ਰੰਥ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੇ ਸੰਜਮ ਵਰਤਿਆ। 


ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਅੰਮ੍ਰਿਤਪਾਲ ਵਿਚਾਲੇ ਜ਼ੁਬਾਨੀ ਜੰਗ ਮੁੜ ਹੋਈ ਸ਼ੁਰੂ, ਕਹੀ ਇਹ ਵੱਡੀ ਗੱਲ

ਅੰਮ੍ਰਿਤਪਾਲ (Amritpal Singh) ਨੇ ਕਿਹਾ ਕਿ ਸਿੱਖ ਕੌਮ ਜਦੋਂ ਵੀ ਕੋਈ ਧਾਰਮਿਕ ਕਾਰਜ ਕਰਦੀ ਹੈ ਤਾਂ ਉਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਅਸੀਂ ਅਜਨਾਲਾ ਥਾਣੇ ਨੂੰ ਘੇਰਾ ਪਾਉਣ ਲਈ ਪਹੁੰਚ ਗਏ ਸੀ। ਉਥੇ ਅਸੀਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ (Amritpal Singh's Reaction on DGP's Statement) ਰੱਖਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪਿਛਲੇ ਪਾਸੇ ਸੀ ਅਤੇ ਅਸੀਂ ਕਾਫਲੇ ਦੇ ਅੱਗੇ ਸੀ।


ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਬਰਗਾੜੀ ਮੋਰਚੇ ਸਮੇਤ ਮੋਹਾਲੀ ਵਿਖੇ ਵੀ ਹੋਣ ਵਾਲਾ ਕੌਮੀ ਮੋਰਚਾ ਹੈ ਜਿੱਥੇ ਵੀ ਪੰਥ ਦੀ ਅਵਾਜ਼ ਬੁਲੰਦ ਹੁੰਦੀ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ। ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਜੇ ਪੁਲਿਸ ਵਿੱਚ ਹਿੰਮਤ ਹੁੰਦੀ ਤਾਂ (Amritpal Singh's Reaction on DGP's Statement)ਉਹ ਮੈਨੂੰ ਗ੍ਰਿਫ਼ਤਾਰ ਕਰ ਸਕਦੀ ਸੀ। ਜੇਕਰ ਪੁਲਿਸ ਨੇ ਸਹੀ ਕੇਸ ਦਰਜ ਕੀਤਾ ਸੀ ਤਾਂ ਲਵਪ੍ਰੀਤ ਨੂੰ ਕਿਉਂ ਰਿਹਾਅ ਕੀਤਾ ਅਤੇ ਮੈਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ?


ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਹੋਇਆ ਰਿਹਾਅ !

ਇਹਨਾਂ ਬਿਆਨਬਾਜੀਆਂ ਵਿੱਚ ਕਿਸਾਨ ਆਗੂ ਦਾਦੂਵਾਲ ਨੇ ਵੀ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ। ਇਸ 'ਤੇ ਕਿਸਾਨ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੁਲਿਸ ਨੇ ਬਿਨਾਂ ਜਾਂਚ ਤੋਂ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵੀ (Amritpal Singh's Reaction on DGP's Statement)ਪੁਲਿਸ ਸਰਕਾਰਾਂ ਦੇ ਇਸ਼ਾਰੇ 'ਤੇ ਝੂਠੇ ਕੇਸ ਦਰਜ ਕਰਦੀ ਆ ਰਹੀ ਹੈ। 


ਝੂਠੇ ਕੇਸ ਨੂੰ ਰੱਦ ਕਰਵਾਉਣਾ ਅਤੇ ਆਪਣੇ ਸਾਥੀ ਨੂੰ ਗੈਰ-ਕਾਨੂੰਨੀ ਹਿਰਾਸਤ ਤੋਂ ਛੁਡਾਉਣ ਲਈ ਅੰਮ੍ਰਿਤਪਾਲ ਵੱਲੋਂ ਅਪਣਾਇਆ ਗਿਆ ਰਾਹ ਗਲਤ ਨਹੀਂ ਸੀ। ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਐਫਆਈਆਰ ਦਰਜ ਕਰਨੀ ਚਾਹੀਦੀ ਹੈ। ਪੁਲਿਸ ਨੇ (Amritpal Singh's Reaction on DGP's Statement) ਐਫਆਈਆਰ ਦਰਜ ਕਰਨ ਲਈ ਜਲਦੀ ਕੀਤੀ ਸੀ।