Amritsar News: ਗੁਰਦੁਆਰੇ ਮੱਥਾ ਟੇਕ ਕੇ ਘਰ ਜਾ ਰਹੇ ਨੌਜਵਾਨ ਨੂੰ ਗੱਡੀ ਨੇ ਮਾਰੀ ਟੱਕਰ , ਹੋਇਆ ਬੁਰੀ ਤਰ੍ਹਾਂ ਜ਼ਖ਼ਮੀ
ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਇੱਕ ਨੌਜਵਾਨ ਰੋਜਾਨਾ ਸੇਵਾ ਕਰਨ ਲਈ ਜਾਂਦਾ ਸੀ ਤੇ ਜਦੋਂ ਉਹ ਸੇਵਾ ਕਰਕੇ ਘਰ ਵਾਪਸ ਆਉਣ ਲੱਗਾ ਤਾਂ ਇੱਕ ਗੱਡੀ ਵਾਲੇ ਨੇ ਉਸ ਦੇ ਉੱਤੇ ਗੱਡੀ ਚੜਾ ਦਿੱਤੀ ਜਿਸਦੇ ਚਲਦੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ
Amritsar Accident News/ਭਰਤ ਸ਼ਰਮਾ: ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਇੱਕ ਨੌਜਵਾਨ ਰੋਜਾਨਾ ਸੇਵਾ ਕਰਨ ਲਈ ਜਾਂਦਾ ਸੀ ਤੇ ਜਦੋਂ ਉਹ ਸੇਵਾ ਕਰਕੇ ਘਰ ਵਾਪਸ ਆਉਣ ਲੱਗਾ ਤਾਂ ਇੱਕ ਗੱਡੀ ਵਾਲੇ ਨੇ ਉਸ ਦੇ ਉੱਤੇ ਗੱਡੀ ਚੜਾ ਦਿੱਤੀ ਜਿਸਦੇ ਚਲਦੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ।
ਸ਼ਰਾਰਤੀ ਅੰਸਰਾਂ ਨੇ ਚੜਾ ਦਿੱਤੀ ਗੱਡੀ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਿਤ ਤੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਰੋਜਾਨਾ ਸ਼ਹੀਦਾਂ ਸਾਹਿਬ ਗੁਰਦੁਆਰੇ ਸੇਵਾ ਕਰਨ ਲਈ ਜਾਂਦਾ ਸੀ ਤੇ ਸਾਰੇ ਸਮਾਨ ਦੀ ਸਾਂਭ ਸੰਭਾਲ ਵੀ ਉਹੀ ਕਰਦਾ ਸੀ ਜਦੋਂ ਉਹ ਸੇਵਾ ਕਰਕੇ ਰਾਤ ਨੂੰ ਘਰ ਵਾਪਸ ਆਉਣ ਲੱਗਾ ਤਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਸ ਉੱਤੇ ਗੱਡੀ ਚੜਾ ਦਿੱਤੀ ਗਈ।
ਗੱਡੀ ਦੇ ਦੋਵੇਂ ਟਾਇਰ ਉਹਦੇ ਉੱਤੋਂ ਚੜਾ ਕੇ ਗੱਡੀ ਲੈ ਕੇ ਉਹ ਫਰਾਰ ਹੋ ਗਏ ਜਿਸ ਦੇ ਚਲਦੇ ਉਹਦੀਆਂ ਸਰੀਰ ਦੀਆਂ ਕਾਫੀ ਹੱਡੀਆਂ ਟੁੱਟ ਗਈਆਂ ਉਸਦੇ ਮੂੰਹ ਦਾ ਵੀ ਬੁਰਾ ਹਾਲ ਹੋ ਗਿਆ ਗੰਭੀਰ ਰੂਪ ਚ ਉਸ ਨੂੰ ਇਲਾਜ ਚੱਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Moga Accident News: ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਲੱਕੜਾਂ ਨਾਲ ਭਰੀ ਟਰਾਲੀ ਵਿੱਚ ਜਾ ਵੱਜੀ, 2 ਦੀ ਮੌਤ
ਸਖ਼ਤ ਕਾਰਵਾਈ ਦੀ ਮੰਗ
ਉਹਨਾਂ ਕਿਹਾ ਕਿ ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਅੱਜ ਦੋ ਦਿਨ ਹੋਰ ਚੱਲੇ ਹਨ ਪੁਲਿਸ ਵੱਲੋਂ ਟਾਲ ਮਟੋਲ ਕੀਤੀ ਜਾਂਦੀ ਹੈ ਪਰ ਕੋਈ ਵੀ ਕਾਰਵਾਈ ਅਜੇ ਤੱਕ ਅਮਲ ਚ ਨਹੀਂ ਲਿਆਂਦੀ ਗਈ ਉਹਨਾਂ ਦਾ ਕਹਿਣਾ ਕਿ ਇੱਥੋਂ ਤੱਕ ਪੁਲਿਸ ਨੇ ਮੌਕਾ ਵਾਰਦਾਤ ਦੀ ਘਟਨਾ ਵੀ ਵੇਖਣਾ ਮੁਨਾਸਿਬ ਨਹੀਂ ਸਮਝਿਆ ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਜਿਹੜੇ ਦੋਸ਼ੀਆਂ ਵੱਲੋਂ ਨੌਜਵਾਨ ਤੇ ਗੱਡੀ ਚੜਾਈ ਗਈ ਹੈ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ: Bikram Singh Majithia Case: ਡਰੱਗ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਸੰਮਨ, SIT ਨੇ 6 ਮਾਰਚ ਨੂੰ ਕੀਤਾ ਤਲਬ