Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ `ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ
Amritsar blast Latest News: ਡੀਜੀਪੀ ਨੇ ਇਨ੍ਹਾਂ ਤਿੰਨੇ ਧਮਾਕਿਆਂ ਅਤੇ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ।
Amritsar blast near Golden Temple latest news: ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੇੜੇ ਬੀਤੇ 5 ਦਿਨਾਂ 'ਚ ਹੋਏ 3 ਧਮਾਕਿਆਂ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ (Punjab DGP Gaurav Yadav press conference on Amritsar blast) ਕੀਤੀ ਗਈ। ਇਸ ਦੌਰਾਨ ਡੀਜੀਪੀ ਨੇ ਇਨ੍ਹਾਂ ਤਿੰਨੇ ਧਮਾਕਿਆਂ ਅਤੇ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ।
ਡੀਜੀਪੀ ਨੇ ਦੱਸਿਆ ਕਿ "ਅਸੀਂ ਪੰਜ ਵਿਅਕਤੀਆਂ — ਅਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ — ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚੋਂ ਤਿੰਨ ਵਿਸਫੋਟਕਾਂ ਦੀ ਸੋਰਸਿੰਗ ਵਿੱਚ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਇੱਕ ਔਰਤ ਤੋਂ ਵੀ ਪੁੱਛਗਿੱਛ ਜਾਰੀ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੌਰਵ ਯਾਦਵ (Punjab DGP Gaurav Yadav press conference on Amritsar blast) ਨੇ ਦੱਸਿਆ ਕਿ ਸਰਾਏ ਦੇ ਬਾਥਰੂਮ 'ਚ ਆਈ.ਈ.ਡੀ. ਨੂੰ ਅਸੈਮਬਲ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਜ਼ਾਦਵੀਰ ਸਿੰਘ ਨੇ ਬੁੱਧਵਾਰ ਰਾਤ ਕਰੀਬ 12 ਵਜੇ ਸਰਾਏ ਦੇ ਬਾਥਰੂਮ ਵਿੱਚ ਜਾ ਕੇ ਉਸ ਦੇ ਪਿੱਛੇ ਪਾਰਕ ਵਿੱਚ ਬੰਬ ਧਮਾਕਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇੱਕ ਕਿਲੋ ਵਿਸਫੋਟਕ ਵੀ ਬਰਾਮਦ ਹੋਇਆ ਹੈ। ਡੀਜੀਪੀ ਨੇ ਅੱਗੇ ਦੱਸਿਆ ਕਿ FIRECRACKER ਤੋਂ ਬਣੇ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ, ਪਹਿਲਾ ਧਮਾਕਾ ਪਾਰਕਿੰਗ ਵਿੱਚ ਕੀਤਾ ਗਿਆ, ਦੂਜਾ ਧਮਾਕਾ ਮੈਟਲ ਬਾਊਲ ਵਿੱਚ ਇਕੱਠਾ ਕੀਤਾ ਗਿਆ, ਤੀਜਾ ਧਮਾਕਾ ਰਾਤ 12.10 ਵਜੇ ਕੀਤਾ ਗਿਆ।
ਦੂਜੇ ਪਾਸੇ ਅਮਰੀਕ ਸਿੰਘ ਦੀ ਪਤਨੀ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ "ਮੈਂ SGPC ਮੁਖੀ ਦਾ ਧੰਨਵਾਦ ਕਰਦਾ ਹਾਂ, SIT ਦਾ ਗਠਨ ਕੀਤਾ ਗਿਆ ਹੈ, ਜੋ ਸਾਰੀ ਜਾਂਚ ਕਰੇਗੀ।"
Amritsar blast near Golden Temple latest news, Punjab DGP Gaurav Yadav's press conference on Amritsar blast:
ਇਹ ਵੀ ਪੜ੍ਹੋ: Amritsar blast news: ਅੰਮ੍ਰਿਤਸਰ ਬਲਾਸਟ ਦੇ ਕਥਿਤ ਮੁਲਜ਼ਮ ਦੀ ਤਸਵੀਰ ਆਈ ਸਾਹਮਣੇ!