Amritsar News:  ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾਂ ਮਾਮਲਾ ਅ੍ਰੰਮਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਜਿੱਥੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ  ਭਾਰਤ-ਪਾਕਿਸਤਾਨ ਸਰਹੱਦ (India Pakistan International Border) 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉੱਡਿਆ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੁਣੀ।  


COMMERCIAL BREAK
SCROLL TO CONTINUE READING

ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਖੇਤਾਂ ਵਿੱਚ15 ਨਵੰਬਰ ਨੂੰ ਸਵੇਰੇ 8:00 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬਾਰਡਰ ਕੰਡਿਆਲੀ ਤਾਰ ਤੋਂ ਪਹਿਲਾਂ ਖੇਤਰ ਵਿੱਚ ਗਸ਼ਤ ਕਰਦੇ ਹੋਏ ਪਈਆਂ ਸ਼ੱਕੀ ਵਸਤੂਆਂ ਵੇਖੀਆਂ। ਇਸ ਦੌਰਾਨ ਇੱਕ ਡਰੋਨ ਬਰਾਮਦ ਹੋਇਆ ਹੈ। 


ਬੀਐਸਐਫ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇਹ ਦੋਵੇਂ ਡਰੋਨ ਫੜੇ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ।


ਇਹ ਵੀ ਪੜ੍ਹੋ: Ferozepur News:  BSF ਨੇ ਫ਼ਿਰੋਜ਼ਪੁਰ 'ਚ ਫੜਿਆ ਪਾਕਿਸਤਾਨੀ ਡਰੋਨ, ਫੌਜ ਨੇ ਸਰਚ ਆਪ੍ਰੇਸ਼ਨ ਕੀਤਾ ਸ਼ੁਰੂ

ਦੱਸ ਦਈਏ ਬੀਤੇ ਦਿਨੀ ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੀ ਟੁਕੜੀ ਐਤਵਾਰ ਸਵੇਰੇ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਨੇਸ਼ਟਾ ਪਿੰਡ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਬਾਹਰਵਾਰ ਸਥਿਤ ਇੱਕ ਖੇਤ ਵਿੱਚ ਡਰੋਨ ਹੋਣ ਦੀ ਸੂਚਨਾ ਮਿਲੀ। ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਦੌਰਾਨ ਸਵੇਰੇ 9.45 ਵਜੇ ਦੇ ਕਰੀਬ ਫ਼ੌਜੀਆਂ ਨੇ ਇੱਕ ਖੇਤ ਵਿੱਚ ਚੀਨ ਵਿੱਚ ਬਣਿਆ ਪਾਕਿਸਤਾਨੀ ਡਰੋਨ (DJI Mavic 3 Classic) ਬਰਾਮਦ ਕੀਤਾ।


ਇਸੇ ਤਰ੍ਹਾਂ ਕਰੀਬ ਚਾਰ ਘੰਟੇ ਬਾਅਦ ਬੀਐਸਐਫ ਦੀ ਟੁਕੜੀ ਨੇ ਸਰਹੱਦੀ ਪਿੰਡ ਭੈਰੋਪਾਲ ਤੋਂ ਇੱਕ ਡਰੋਨ ਵੀ ਬਰਾਮਦ ਕੀਤਾ। ਇੱਥੇ ਵੀ ਡਰੋਨ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਕਰੀਬ ਦੋ ਘੰਟੇ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਦੁਪਹਿਰ 12.40 ਵਜੇ ਪਿੰਡ ਦੇ ਬਾਹਰਵਾਰ ਇੱਕ ਖੇਤ ਵਿੱਚ ਪਿਆ ਚੀਨ ਦਾ ਬਣਿਆ (DJI Mavic 3 Classic) ਡਰੋਨ ਬਰਾਮਦ ਕੀਤਾ ਗਿਆ। ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਦੋਵਾਂ ਥਾਵਾਂ ’ਤੇ ਕੀਤੀ ਕਾਰਵਾਈ ਤੋਂ ਬਾਅਦ ਮਿਲੇ ਡਰੋਨਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਡਰੋਨ ਪੁਲੀਸ ਹਵਾਲੇ ਕਰ ਦਿੱਤੇ। ਪੁਲਸ ਨੇ ਦੋਵੇਂ ਡਰੋਨ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


(ਪਰਮਬੀਰ ਸਿੰਘ ਔਲਖ ਦੀ ਰਿਪੋਰਟ)