Amritsar News: ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾਗੜੀ ਦੇ ਨਾਮ ਉੱਤੇ ਕਈ ਸਾਈਬਰ ਠੱਗਾਂ ਵੱਲੋਂ ਆਪਣੇ ਅਕਾਊਂਟ ਬਣਾ ਕੇ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਠੱਗਾਂ ਵੱਲੋਂ ਕਿਊ ਆਰ ਕੋਡ ਵਰਤ ਕੇ ਆਨਲਾਈਨ ਪੈਸੇ ਮੰਗਵਾ ਕੇ ਬਾਅਦ ਵਿੱਚ ਫੋਨ ਬੰਦ ਕਰ ਲਿਆ ਜਾਂਦਾ ਹੈ ਅਤੇ ਕਈ ਠੱਗਾਂ ਵੱਲੋਂ ਤਾਂ ਸੰਗਤਾਂ ਦੇ ਖਾਤੇ ਵਿੱਚੋਂ ਵੀ ਪੈਸੇ ਉਡਾ ਲਏ ਗਏ। ਇਸ ਮੌਕੇ ਤੇ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। 


COMMERCIAL BREAK
SCROLL TO CONTINUE READING

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਾਰਾਗੜੀ ਦੀ ਵੈਬਸਾਈਟ ਤੋਂ ਹਮੇਸ਼ਾ ਕਮਰਾ ਬੁੱਕ ਕਰਨਾ ਚਾਹੀਦਾ ਹੈ ਅਤੇ ਇਸ ਮੌਕੇ 'ਤੇ ਉਹਨਾਂ ਨੂੰ ਰਸੀਦ ਵੀ ਦਿੱਤੀ ਜਾਂਦੀ ਹੈ। ਪਰ ਕੁਝ ਠੱਗਾਂ ਵੱਲੋਂ ਸਾਰਾਗੜੀ ਦੇ ਨਾਮ 'ਤੇ ਸੰਗਤਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਮੌਕੇ 'ਤੇ ਉਹਨਾਂ ਵੱਲੋਂ ਲਿਖਤੀ ਸ਼ਿਕਾਇਤ ਡੀਸੀਪੀ ਅੰਮ੍ਰਿਤਸਰ ਨੂੰ ਦਿੱਤੀ ਗਈ ਅਤੇ ਇਹਨਾਂ ਠੱਗਾਂ ਤੇ ਕਾਰਵਾਈ ਦੀ ਮੰਗ ਕੀਤੀ। 


ਇਸ ਮੌਕੇ ਤੇ ਡੀਸੀਪੀ ਆਲਮ ਵਿਜੈ ਨੇ ਕਿਹਾ ਸਾਨੂੰ ਹਰਿਮੰਦਰ ਸਾਹਿਬ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਸੇ ਅਨਜਾਨ ਵਿਅਕਤੀ ਵੱਲੋਂ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ। ਜਿਸ ਤਹਿਤ ਹੀ ਉਹ ਠੱਗੀ ਕਰ ਰਿਹਾ ਹੈ । ਉਹਨਾਂ ਕਿਹਾ ਕਿ ਉਸ ਵਿਅਕਤੀ ਵੱਲੋਂ ਇੱਕ ਕਿਆਊ ਆਰ ਕੋਡ ਬਣਾਇਆ ਗਿਆ ਹੈ।


ਇਹ ਵੀ ਪੜ੍ਹੋ: Lok Sabha Election Result: ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ; ਜਾਣੋ ਕੌਣ ਬਣੇਗਾ ਕਿੰਗ ਮੇਕਰ?


 


ਜਦੋਂ ਉਹ ਪੈਸੇ ਪਾਉਂਦੇ ਹਨ ਅਤੇ ਉਹ ਆਪਣੇ ਖਾਤੇ ਵਿੱਚ ਪੈਸੇ ਪਵਾ ਲੈਂਦਾ ਹੈ। ਸਾਨੂੰ ਸ਼ਿਕਾਇਤ ਆਈ ਹੈ ਅਸੀਂ ਇਸ ਅਤੇ ਜਾਂਚ ਕਰ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਠੱਗੀ ਕਰਨ ਵਾਲੇ ਕਈ ਲੋਕਾਂ ਨੂੰ ਪੁਲਿਸ ਨੇ ਫੜਿਆ ਹੈ। ਜੇਕੇ ਕੋਈ ਸ਼ੱਕੀ ਨਜ਼ਰ ਵੀ ਆਉਂਦਾ ਤਾਂ ਉਸ 'ਤੇ ਨਜ਼ਰ ਰੱਖੀ ਜਾਂਦੀ ਹੈ।


ਇਹ ਵੀ ਪੜ੍ਹੋ: Amritpal Singh: ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨੇ ਜਿੱਤੀ ਲੋਕ ਸਭਾ ਚੋਣ; ਕੀ ਜੇਲ੍ਹ 'ਚੋਂ ਆਉਣਗੇ ਬਾਹਰ!, ਜਾਣੋ ਕੀ ਹੈ ਕਾਨੂੰਨ