Sachkhand Sri Harmandir Sahib/ਭਰਤ ਸ਼ਰਮਾ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਘਰ 'ਚ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਪੈਰ ਤਿਲਕਣ ਕਾਰਨ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ। ਇਸ ਦੌਰਾਨ ਸ਼ਰਧਾਲੂ 70% ਤੋਂ ਵੱਧ ਝੁਲਸ ਗਿਆ ਹੈ। ਹਸਪਤਾਲ ਵਿੱਚ  ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਧਾਲੀਵਾਲ (ਗੁਰਦਾਸਪੁਰ) ਵਜੋਂ ਹੋਈ ਹੈ।


ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਅੰਦਰ ਵੱਡੀ ਘਟਨਾ ਵਾਪਰੀ ਹੈ। ਦਰਅਸਲ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ ਕੜਾਹੇ 'ਚ ਜਾ ਡਿੱਗਿਆ ਹੈ। ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ ਜਿਸ ਦੇ ਵਿੱਚ ਉਹ ਜਾ ਡਿੱਗਾ। ਇਹ ਵਿਅਕਤੀ ਸਬਜ਼ੀ ਦੇ ਕੜਾਹੇ ਦੇ ਵਿੱਚ ਜਾ ਡਿੱਗਾ। ਇਹ ਘਟਨਾ ਦੇਰ ਰਾਤ 12.30 ਵਜੇ ਵਾਪਰੀ ਹੈ।

COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹਰ ਪਾਸੇ ਛਾਏ ਬੱਦਲ, ਅੱਜ ਮੀਂਹ ਦੀ ਸੰਭਾਵਨਾ, ਜਾਣੋ ਕਿੰਨਾ ਹੈ ਤਾਪਮਾਨ
 


 


ਲੰਗਰ ਦੀ ਸੇਵਾ ਕਰਨ ਵਾਲੇ ਵਿਅਕਤੀ ਦੀ ਪਹਿਛਾਣ ਬਲਬੀਰ ਸਿੰਘ ਵਜੋਂ ਹੋਈ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ।  ਪਿਛਲੇ 10 ਸਾਲਾਂ ਤੋਂ ਲੰਗਰ ਹਾਲ ਦੇ ਵਿੱਚ ਲੰਗਰ ਬਣਾਉਣ ਦੀ ਸੇਵਾ ਕਰ ਰਿਹਾ ਹੈ। ਫਿਲਹਾਲ ਵਿਅਕਤੀ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋIND vs SL: ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ODI ਹੋਇਆ ਟਾਈ, ਫਿਰ ਕਿਉਂ ਨਹੀਂ ਹੋਇਆ ਸੁਪਰ ਓਵਰ, ਜਾਣੋ ਨਿਯਮ