Amritsar Farmers Protest: ਕਿਸਾਨਾਂ ਵੱਲੋਂ ਜਲੰਧਰ 'ਚ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ ਅੰਮ੍ਰਿਤਸਰ 'ਚ ਵੀ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਮਾਨਾਵਾਲਾ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਨੇ ਮਾਨਾਵਾਲਾ ਰੇਲਵੇ ਟ੍ਰੈਕ ਨੂੰ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਐਸਪੀ ਸਤਿੰਦਰ ਸਿੰਘ ਅਤੇ ਐਸਪੀ ਯੁਗਰਾਜ ਸਿੰਘ ਮੌਕੇ 'ਤੇ ਪਹੁੰਚ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਹੈ।


COMMERCIAL BREAK
SCROLL TO CONTINUE READING

ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਮਾਨਾਵਾਲਾ ਰੇਲ ਟ੍ਰੈਕ ਜਾਮ ਕਰਨਗੇ ਪਰ ਹੁਣ ਜਦੋਂ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਹੋ ਗਈ ਹੈ ਤਾਂ ਅਜੇ ਤੱਕ ਕੋਈ ਵੀ ਰੇਲ ਟ੍ਰੈਕ ਜਾਮ ਨਹੀਂ ਕੀਤਾ ਗਿਆ ਹੈ, ਉਹ ਆਪਣੀ ਸੀ.ਐਮ ਨਾਲ ਮੁਲਾਕਤ ਦਾ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: Stubble Burning: ਇਸ ਇੰਜੀਨੀਅਰ ਨੌਜਵਾਨ ਨੇ ਪਰਾਲੀ ਨੂੰ ਸਾਂਭਣ ਦਾ ਕੱਢ ਦਿੱਤਾ ਹੱਲ, ਪਰਾਲੀ ਨਾਲ ਬਣਾ ਦਿੱਤੀਆਂ ਸੀਲਿੰਗ ਟਾਈਲਾਂ 

ਐਸਪੀ ਯੁਗਰਾਜ ਨੇ ਕਿਹਾ ਕਿ ਕਿਸਾਨਾਂ ਨੇ ਸਾਡੀ ਗੱਲ ਸੁਣ ਲਈ ਹੈ ਅਤੇ ਉਹ ਫਿਲਹਾਲ ਕੋਈ ਵੀ ਟ੍ਰੈਕ ਨਹੀਂ ਜਾਮ ਕਰ ਰਹੇ ਹਨ, ਅਸੀਂ ਸਾਰੇ ਇੱਥੇ ਮੌਜੂਦ ਹਾਂ, ਅਸੀਂ ਉਨ੍ਹਾਂ ਦੀ ਸਰਕਾਰ ਨਾਲ ਗੱਲ ਕਰਾਂਗੇ ਅਤੇ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਕਿ ਉਹ ਫਿਲਹਾਲ ਕਿਸੇ ਵੀ ਟ੍ਰੈਕ ਨੂੰ ਜਾਮ ਨਹੀਂ ਕਰਨਗੇ।


ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਕਿਸਾਨਾਂ ਦੀ ਮੰਗ ਕੇਂਦਰ ਵੱਲੋਂ ਸ਼ੁਰੂ ਕੀਤੇ ਗਏ ਭਾਰਤ-ਮਾਲਾ ਪ੍ਰਾਜੈਕਟ ਵਿੱਚ ਬੇਨਿਯਮੀਆਂ ਨੂੰ ਲੈ ਕੇ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰਾਜੈਕਟ ਵਿੱਚ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਜ਼ਮੀਨ ਘੱਟ ਕੀਮਤ ’ਤੇ ਐਕੁਆਇਰ ਕੀਤੀ ਗਈ ਸੀ ਅਤੇ ਇਹ ਰਕਮ ਘਪਲਾ ਸੀ।

ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਕਿਸਾਨਾਂ ਨੂੰ ਭਾਅ ਤੋਂ ਵੱਧ ਪੈਸੇ ਦਿੱਤੇ ਗਏ, ਜਦੋਂ ਕਿ ਗੁਆਂਢੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਭਾਅ ਕਈ ਗੁਣਾ ਘੱਟ ਦਿੱਤੇ ਗਏ। ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ।


(ਪਰਮਬੀਰ ਸਿੰਘ ਔਲਖ ਦੀ ਰਿਪੋਰਟ)