Amritsar News: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਨਸ਼ੇ ਉੱਤੇ ਸ਼ਿੰਕਜਾ ਕਸਣ ਲਈ ਨਵੀਂ ਮੁਹਿੰਮ ਵਿੱਢੀ ਗਈ ਹੈ।  ਇਸ ਵਿਤਾਲੇ ਅੱਜ BSF ਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜ਼ਿਲ੍ਹਾ 20 ਅਪ੍ਰੈਲ 2024 ਨੂੰ, ਬੀਐਸਐਫ ਇੰਟੈਲੀਜੈਂਸ ਵਿੰਗ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਵਿੱਚ ਇੱਕ ਸ਼ੱਕੀ ਨਸ਼ਾ ਤਸਕਰ ਨੂੰ ਨਿਸ਼ਾਨਾ ਬਣਾ ਕੇ ਇੱਕ ਮੁਹਿੰਮ ਚਲਾਈ। ਸਾਂਝੇ ਯਤਨਾਂ ਦੇ ਨਤੀਜੇ ਵਜੋਂ ਸ਼ੱਕੀ ਨੂੰ 10 ਹਜ਼ਾਰ ਰੁਪਏ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਅਨੁਸਾਰ ਫੜੇ ਗਏ ਤਸਕਰ ਦਾ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਇਤਿਹਾਸ ਹੈ ਅਤੇ ਉਸ ਨੂੰ ਆਪਣੀ ਨਿੱਜੀ ਕਾਰ ਵਿੱਚ ਸਫ਼ਰ ਕਰਦੇ ਹੋਏ ਅਜਨਾਲਾ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਪਿੰਡ ਸਮਰਾਏ, ਜ਼ਿਲ੍ਹਾ ਗੁਰਦਾਸਪੁਰ ਵਿਖੇ ਛੁਪਾਏ ਗਏ ਡਰੱਗ ਮਨੀ ਬਾਰੇ ਅਹਿਮ ਜਾਣਕਾਰੀਆਂ ਦਾ ਖੁਲਾਸਾ ਕੀਤਾ।


ਇਹ ਵੀ ਪੜ੍ਹੋ: Amritsar News: ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ- NCW ਦੀ ਚੇਅਰਪਰਸਨ ਨੇ DGP ਤੋਂ ਮੰਗੀ ਰਿਪੋਰਟ, ਕਹੀ ਇਹ ਗੱਲ

ਜਿੱਥੋਂ ਬੀਐਸਐਫ ਅਤੇ ਸਪੈਸ਼ਲ ਬ੍ਰਾਂਚ ਪੰਜਾਬ ਪੁਲਿਸ ਨੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਸਮੱਗਲਰ ਦੇ ਖੁਲਾਸੇ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ