Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ `ਚ ਮਰਨ ਦੀ ਨੀਯਤ ਨਾਲ ਵਿਅਕਤੀ ਨੇ ਮਾਰੀ ਛਾਲ, ਜਾਣੋ ਪੂਰਾ ਮਾਮਲਾ

Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ `ਚ ਇੱਕ ਵਿਅਕਤੀ ਵੱਲੋਂ ਮਾਰੀ ਗਈ ਜਾਣ ਬੁਝ ਕੇ ਛਾਲ
Amritsar News/ਪਰਮਬੀਰ ਸਿੰਘ ਔਲਖ: ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਵੱਡੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇੱਕ ਵਿਅਕਤੀ ਵੱਲੋਂ ਜਾਣ ਬੁਝ ਕੇ ਛਾਲ ਮਾਰੀ ਗਈ। ਮਰਨ ਦੀ ਨੀਅਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਛਾਲ ਮਾਰੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰਕੀ ਪੌੜੀ ਵਿਖੇ ਸਰੋਵਰ ਵਿੱਚ ਵਿਅਕਤੀ ਵੱਲੋਂ ਛਾਲ ਮਾਰੀ ਗਈ ਹੈ।
ਵਿਅਕਤੀ ਨੂੰ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਸਰੋਵਰ ਵਿੱਚੋਂ ਬਾਹਰ ਕੱਢਿਆ। ਐਸਜੀਪੀਸੀ ਮੁਲਾਜ਼ਮਾਂ ਨੇ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ। ਵਿਅਕਤੀ ਦਿਮਾਗੀ ਤੌਰ ਉੱਤੇ ਸਥਿਰ ਨਹੀਂ ਸੀ। ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵਿਅਕਤੀ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਸਵੇਰੇ ਇਕ 60 ਸਾਲਾ ਵਿਅਕਤੀ ਨੇ ਅਚਾਨਕ ਸਰੋਵਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਸੇਵਾਦਾਰਾਂ ਨੇ ਤੁਰੰਤ ਬਾਹਰ ਕੱਢ ਲਿਆ।
ਕਿਹਾ ਜਾ ਰਿਹਾ ਹੈ ਕਿ ਉਹ ਬਜ਼ੁਰਗ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਗੁਰੂ ਘਰ ਵਿਖੇ ਆ ਕੇ ਆਪਣੀ ਜਾਨ ਦੇਣਾ ਚਾਹੁੰਦਾ ਹੈ। ਫਿਲਹਾਲ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਵਲੋਂ ਉਸ ਦੇ ਛਾਲ ਮਾਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।