Amritsar News: ਪੰਜਾਬ ਵਿੱਚ ਲੁੱਟ- ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹੁਣ ਗਲੀਆਂ- ਮਹੁੱਲਿਆਂ ਦੇ ਵਿੱਚ ਵੀ ਚੋਰ ਅਤੇ ਲੁਟੇਰੇ ਕਿਸੇ ਨੂੰ ਨਹੀਂ ਛੱਡ ਰਹੇ। ਬਹੁਤ ਸਾਰੀਆਂ ਚੋਰੀਆਂ ਅਤੇ ਲੁੱਟਣ ਦੀਆਂ ਘਟਨਾਵਾਂ ਹੁਣ ਛੋਟੇ- ਛੋਟੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ। 


COMMERCIAL BREAK
SCROLL TO CONTINUE READING

ਹੁਣ ਤਾਜ਼ੀ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਸ਼ਾਲ ਵਿਹਾਰ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਖਸ ਆਪਣੇ ਘਰ ਤੋਂ ਕੁਝ ਕਦਮ ਹੀ ਬਾਹਰ ਨਿਕਲਿਆ ਤੇ ਲੁਟੇਰਿਆਂ ਨੇ ਉਸਦਾ ਮੋਬਾਇਲ ਫੋਨ ਖੋਹ ਲਿਆ। ਇਸ ਤੋਂ ਬਾਅਦ ਆਪਣਾ ਮੋਬਾਇਲ ਫੋਨ ਵਾਪਸ ਪਾਉਣ ਲਈ ਸ਼ਖਸ ਲੁਟੇਰਿਆਂ ਦੇ ਮਗਰ ਦੌੜਿਆ। ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।  


ਇਹ ਵੀ ਪੜ੍ਹੋ:  Punjab News: ਅੱਤਵਾਦੀ ਮਾਡਲ ਮਾਡਿਊਲ ਦਾ ਪਰਦਾਫਾਸ਼, ਕਾਊਂਟਰ ਇੰਟੈਲੀਜੈਂਸ ਨੇ ਹਥਿਆਰਾਂ ਸਮੇਤ 3 ਦੋਸ਼ੀ ਕੀਤੇ ਕਾਬੂ