Amritsar News/ ਪਰਮਬੀਰ ਔਲਖ:  ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਸ਼੍ਰੋਮਣੀ ਗੁਰਦੁਆਦੁਰਾ ਪ੍ਰਬੰਧਕ ਕਮੇਟੀ ਦੇਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ ਹੈ ਜੋ 2025 'ਚ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। 


COMMERCIAL BREAK
SCROLL TO CONTINUE READING

ਇਸ ਦੌਰਾਨ ਪ੍ਰਧਾਨ ਧਾਮੀ ਨੇ ਕਿਹਾ ਮੇਘਾਲਿਆ ਸਰਕਾਰ ਵੱਲੋਂ ਸ਼ਿਲਾਂਗ 'ਚ ਪੰਜਾਬੀ ਕਲੌਨੀ ਹੈ, ਜਿਥੇ ਇਕ ਗੁਰੂਘਰੂ ਵੀ ਹੈ ਅਤੇ ਇਸ ਨੂੰ ਢਾਉਣ ਲਈ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇਸ਼੍ਰੋਮਣੀ ਕਮੇਟੀ ਦੇਮੈਂਬਰ ਉੱਥੇ ਉੱ ਦੇਸਕੱਤਰ ਅਤੇ ਗਵਰਨਰ ਨੂੰ ਮਿਲ ਕੇ ਆਏ ਹਨ। ਜਿਥੇ ਇਨ੍ਹਾਂ ਨੇ ਮੇਘਾਲਿਆ ਦਾ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇਆਜ਼ਾਦ ਹੋਣ ਤੋਂ ਪਹਿਲਾਂ ਦੇਪੰਜਾਬੀ ਇੱਥੇ ਵਸਦੇ ਹਨ ਤੇ ਜੋ ਫੈਸਲਾ ਲਿਆ ਗਿਆ ਹੈਉਸ 'ਤੇ ਰੋਕ ਲਾਈ ਜਾਵੇ। ਗੁਰੂ ਘਰ ਅਤੇ ਸਿੱਖਾਂ ਦੀ ਰਿਹਾਇਸ਼ ਨਾ ਢਾਹਿਆ ਜਾਵੇ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ।


ਇਹ ਵੀ ਪੜ੍ਹੋ:  Ludhiana News: ਰਾਜਾ ਵੜਿੰਗ ਨੇ ਕੀਤੀ DC ਨਾਲ ਮੁਲਾਕਾਤ, ਪੰਚਾਇਤ ਚੋਣਾਂ 'ਚ ਕਾਂਗਰਸੀਆਂ ਨਾਲ ਪੱਖਪਾਤ ਬਾਰੇ ਕੀਤਾ ਰੋਸ ਪ੍ਰਗਟ
 


ਮੇਘਾਲਿਆ ਦੇ ਸ਼ਿਲਾਂਗ ਵਿੱਚ ਪੰਜਾਬੀ ਕਲੋਨੀ ਨੂੰ ਢਹਿ ਢੇਰੀ ਕਰਵਾਉਣ ਦੇ ਫੈਸਲੇ ਦੇ ਸੰਬੰਧ ਵਿੱਚ ਸਾਡਾ ਵਫਦ ਸ਼ਿਲਾਂਗ ਵਿੱਚ ਜਾ ਇੱਕ ਮਿਲ ਕੇ ਆਇਆ ਹੈ ਅਤੇ ਅਸੀਂ ਸ਼ਿਲਾਂਗ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉੱਥੋਂ ਦੇ ਗੁਰੂਦੁਆਰਾ ਸਾਹਿਬ ਅਤੇ ਕਲੋਨੀ ਨੂੰ ਨਾ ਢਾਹਿਆ ਜਾਵੇ। ਮੋਦੀ ਜੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਉੱਤੇ ਰੋਕ ਲਗਾਈ ਜਾਵੇ। 


ਕੰਗਨਾ ਰਣੌਤ ਦੀ ਫ਼ਿਲਮ 'ਤੇ ਕੱਸਿਆ ਤੰਜ
ਕੰਗਨਾ ਇੱਕ ਕਲਾਕਾਰ ਹੈ ਉਹ ਐੱਮਪੀ ਬਣਨ ਤੋਂ ਬਾਅਦ ਵੀ ਕਲਾਕਾਰੀ ਵਿਖਾ ਰਹੀ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਜੋ ਐਮਰਜੈਂਸੀ ਟੁੱਟੀ  ਹੈ, ਇਸ 'ਚ ਸਿੱਖਾਂ ਨੇ ਬਹੁਤਹੁ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਇਸ ਫ਼ਿਲਮ 'ਚ ਜਰਨੈਲ ਸਿੰਘ ਭੰਡਰਾਵਾਲੇ ਨੂੰ ਅੱਤਵਾਦੀ ਦਿਖਾਉਣਾ ਸਹੀ ਨਹੀਂ ਹੈ। ਇਸ ਲਈ ਸੈਂਸਰ ਬੋਰਡ ਨੂੰ ਅਪੀਲ ਕੀਤੀ ਜਾਂਦੀ ਹੈਕਿ ਇਸ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿ ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨਖੇਦੀ ਹੀ ਨਹੀਂ ਸਗੋਂ ਕਿਸੇ ਵੀ ਸ਼ਰਤ ਦੇ ਚੱਲਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਸੈਂਸਰ ਬੋਰਡ ਨੇ ਖਾਲੜਾ ਸਾਬ੍ਹ'ਤੇ ਬਣਾਈ ਫਿਲਮ 'ਪੰਜਾਬ 95' 'ਤੇ ਕੱਟ ਲਗਾਉਣ ਲਈ ਕਿਹਾ ਹੈ ਪਰ ਐਮਰਜੈਂਸੀ ਫ਼ਿਲਮ ਨੂੰ ਹਰੀ ਝੰਡੀ ਦੇਦਿੱਤੀ ਗਈ ਹੈ। 


ਸਾਡੇ ਮਹਾਨ ਸ਼ਹੀਦ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਅੱਤਵਾਦੀ ਕਿਹਾ ਗਿਆ ਜਿਸ ਦੀ ਅਸੀਂ ਨਿੰਦਾ ਕਰਦੇ ਹਾਂ। ਅਸੀਂ ਕੰਗਨਾ ਦੀ ਫਿਲਮ ਪੰਜਾਬ ਵਿੱਚ ਨਹੀਂ ਲੱਗਣ ਦੇਵਾਂਗੇ। ਅਸੀਂ ਸੈਂਸਰ ਬੋਰਡ ਨੂੰ ਅਪੀਲ ਕਰਦੇ ਹਾਂ ਕਿ ਇਸ ਦੀ ਫਿਲਮ ਨਾ ਰਿਲੀਜ਼ ਕੀਤੀ ਜਾਵੇ।


ਦਿੱਲੀ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਦਿੱਲੀ ਚ ਸਰਾਂ ਲਈ ਜ਼ਮੀਨ ਖਰੀਦ ਰਹੇ ਹਾਂ ਤਾਂ ਕਿ ਜਿਹੜੀ ਸੰਗਤ ਮੱਥਾ ਟੇਕਣ ਲਈ ਦਿੱਲੀ ਜਾਂਦੇ ਨੇ ਓਹਨਾ ਦਾ ਰਹਿਣ ਦਾ ਇੰਤਜ਼ਾਮ ਕੀਤਾ ਜਾ ਸਕੇ, ਭਾਈ ਰਾਜੋਆਣਾ ਹੋਰਾਂ ਦੇ ਨਾਲ ਅਸੀਂ ਮੁਲਾਕਾਤ ਕੀਤੀ ਸੀ ਅਸੀਂ ਸਰਕਾਰ ਖ਼ਿਲਾਫ਼ ਰੀਵਿਊ ਪਟੀਸ਼ਨ ਪਾਈ ਹੋਈ ਹੈ। ਬਰੈਮਟਨ ਦੇ ਵਿੱਚ ਜੋ ਕੁਛ ਲੋਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਦੁਵਿਵਹਾਰ ਕੀਤਾ ਗਿਆ ਉਹ ਬਹੁਤ ਹੀ ਮੰਦਭਾਗੀ ਗੱਲ ਹੈ ਸਰਕਾਰ ਨੂੰ ਇਸ ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਵੱਡੇ ਜਰਨੈਲ ਹੋਏ ਹਨ।


AAP ਵੱਲੋਂ ਅਪਣਾਏ ਨਾਰਤਮਿਕ ਰਵਈਏ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ। ਸ਼ਤਾਬਦੀਆਂ ਵੇਲੇ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਸ਼ਤਾਬਦੀਆਂ ਵੇਲੇ ਸਾਨੂੰ ਕੋਈ ਸਕਿਊਰਿਟੀ ਨਹੀਂ ਮੁਹਈਆ ਕਰਵਾਈ ਗਈ। ਅਸੀਂ ਆਮ ਆਦਮੀ ਪਾਰਟੀ ਦੇ ਇਸ ਰਵਈਏ ਦੀ ਨਿੰਦਾ ਕਰਦੇ ਹਾਂ।