Amritsar Fire/ਪਰਮਬੀਰ ਸਿੰਘ ਔਲਖ: ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰ ਕਿਸੇ ਕੰਮ ਲਈ ਘਰੋਂ ਬਾਜ਼ਰ ਗਏ ਸੀ ਤੇ ਪਿੱਛੋਂ ਉਹਨਾਂ ਦੇ ਘਰ ਵਿੱਚ ਅੱਗ ਲੱਗ ਕੇ ਜਿਸਦੀ ਸੂਚਨਾ ਇਲਾਕੇ ਦੇ ਲੋਕਾਂ ਨੂੰ ਦਿੱਤੀ।


COMMERCIAL BREAK
SCROLL TO CONTINUE READING

ਘਰ ਦੇ ਮਾਲਕ ਜਦੋਂ ਘਰੇ ਪੁੱਜੇ 'ਤੇ ਉਹਨਾਂ ਦਾ ਘਰ ਦਾ ਸਮਾਨ ਸਾਰਾ ਸੜ ਕੇ ਸਵਾਹ ਹੋ ਚੁੱਕਾ ਸੀ। ਉੱਥੇ ਹੀ ਜਦੋਂ ਗੁਆੰਢੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਇੰਨੀ ਤੇਜ਼ ਸੀ ਕਿ ਅੱਗ ਨੇ ਉਹਨਾਂ ਨੂੰ ਵੀ ਆਪਣੀ ਲਪੇਟ ਚ ਲੈਣੇ ਦੀ ਕੋਸ਼ਿਸ਼ ਕੀਤੀ ਜਿਸ ਦੇ ਚਲਦੇ ਮੌਕੇ ਤੇ ਹੀ ਦਮਕਲੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ।


ਇਹ ਵੀ ਪੜ੍ਹੋ:  Panchkula News: ਪੰਚਕੂਲਾ ਦੇ ਡੀਸੀ ਸੁਸ਼ੀਲ ਸਰਵਣ ਦਾ ਤਬਾਦਲਾ! ਜਾਣੋ ਕਾਰਨ

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਘਰੋਂ ਬਾਜ਼ਾਰ ਸਮਾਨ ਲੈਣ ਲਈ ਗਏ ਸੀ ਕਿ ਪਿੱਛੋਂ ਸਾਡੇ ਘਰ ਵਿੱਚ ਅੱਗ ਲੱਗ ਗਈ ਜਦੋਂ ਅਸੀਂ ਘਰ ਪੁੱਜੇ ਤਾਂ ਉੱਥੇ ਤਾਰਾਂ ਦੀ ਸਪਾਰਕਿੰਗ ਹੋ ਰਹੀ ਸੀ ਜਿਹਦੇ ਚਲਦੇ ਸ਼ੋਰਟ ਸਰਕਟ ਦੇ ਨਾਲ ਸਾਡੇ ਘਰ ਵਿੱਚ ਅੱਗ ਲੱਗਣ ਦੇ ਕਰਕੇ ਸਾਰਾ ਘਰ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਉਹਨਾਂ ਕਿਹਾ ਕਿ ਕਾਫੀ ਕੀਮਤੀ ਸਮਾਨ ਜੋ ਘਰ ਦੇ ਅੰਦਰ ਸੀ ਉਹ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਕੁਝ ਵੀ ਨਹੀਂ ਬਚਿਆ। ਉੱਥੇ ਉਹਨਾਂ ਕਿਹਾ ਕਿ ਇੱਕ ਪੰਜ ਮਹੀਨੇ ਦਾ ਕਤੂਰਾ ਵੀ ਘਰ ਦੇ ਅੰਦਰ ਸੀ ਜਿਹਦੀ ਅੱਗ ਲੱਗਣ ਕਾਰਨ ਮੌਤ ਹੋ ਗਈ।


ਉੱਥੇ ਹੀ ਮੌਕੇ ਤੇ ਪੁੱਜੇ ਦਮਕੁਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਾਮਬਾਗ ਇਲਾਕੇ ਵਿੱਚ ਵਾਲਮੀਕੀ ਮੰਦਿਰ ਦੇ ਸਾਹਮਣੇ ਇੱਕ ਘਰ ਵੀ ਅੱਗ ਲੱਗ ਗਈ ਹੈ ਅਸੀਂ ਮੌਕੇ ਤੇ ਪੁੱਜੇ ਅੱਗ ਤੇ ਕਾਬੂ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਮੰਗਵਾਇਆ ਗਈਆ ਜਿਸ ਦੇ ਚਲਦੇ ਇਸ ਅੱਗ ਤੇ ਕਾਬੂ ਪਾਇਆ ਗਿਆ ਹੈ ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੇ ਕੋਈ ਨਹੀਂ ਹੈ ਪਰ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਅੱਗ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Faridkot Jail News: ਇੰਟਰਨੈੱਟ 'ਤੇ ਅਪਲੋਡ ਕੀਤੀ ਜੇਲ੍ਹ ਦੀ ਵੀਡੀਓ, ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲ