Amritsar Firing News/ਭਰਤ ਸ਼ਰਮਾ: ਅੰਮ੍ਰਿਤਸਰ ਦੇ ਜੋੜਾ ਫਾਟਕ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਅੱਜ ਦੇਰ ਸ਼ਾਮ ਇੱਕ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸਦੇ ਚਲਦੇ ਜਵਾਈ ਨੇ ਸਹੁਰੇ ਪਰਿਵਾਰ ਦੇ ਘਰ ਵਿੱਚ ਵੜ ਕੇ ਹਮਲਾ ਕੀਤਾ ਤੇ ਉਹਨਾਂ ਘਰ ਭੰਨਤੋੜ ਕੀਤੀ ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਸਹੁਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਨੇ ਵੀ ਇੱਟਾ ਰੋੜੇ ਚਲਾਏ, ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। 


COMMERCIAL BREAK
SCROLL TO CONTINUE READING

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕੁੱਟਮਾਰ ਕਰਦਾ ਸੀ ਜਿਹਦੇ ਚਲਦੇ ਉਹ ਸਾਡੇ ਘਰ ਰਹਿ ਰਹੀ ਸੀ ਤੇ ਸਾਡਾ ਜਵਾਈ ਉਸ ਨੂੰ ਲੈਣ ਦੇ ਲਈ ਐ ਜਦੋਂ ਉਸ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਤੇ ਉਸਨੇ ਆਪਣੇ ਅੱਠ ਤੋਂ 10 ਸਾਥੀਆਂ ਨੂੰ ਨਾਲ ਲੈ ਕੇ ਪਹਿਲਾਂ ਸਾਡੇ ਘਰ ਵਿੱਚ ਆ ਗਏ ਭੰਨਤੋੜ ਕੀਤੀ ਘਰ ਦਾ ਕਾਫੀ ਸਮਾਨ ਤੋੜ ਦਿੱਤਾ।


ਇਹ ਵੀ ਪੜ੍ਹੋ: Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ 
 


ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਤਾਂ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਟਾਂ ਰੋੜੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੇ ਚਲਦੇ ਅਸੀਂ ਵੀ ਆਪਣੀ ਛੱਤ ਉੱਤੇ ਜਾ ਕੇ ਉਹਨਾਂ ਤੇ ਜਵਾਬੀ ਇੱਟਾਂ ਰੋੜੇ ਚਲਾਏ। ਪੀੜਿਤ ਪਰਿਵਾਰ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹ ਤਾਂ ਇਹ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ, ਪੁਲਿਸ ਅਧਿਕਾਰੀ ਪੁੱਜੇ ਮੌਕੇ ਉੱਤੇ ਜਾਂਚ ਕੀਤੀ ਸ਼ੁਰੂ l


ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪਰਿਵਾਰਿਕ ਝਗੜਾ ਸੀ ਜਿਵੇਂ ਚਲਦੇ ਇੱਕ ਜਵਾਈ ਨੇ ਆਪਣੇ ਸਹੁਰੇ ਘਰ ਆ ਕੇ ਕੁੱਟਮਾਰ ਕੀਤੀ ਤੇ ਭੰਨ ਤੋੜ ਕੀਤੀ ਤੇ ਗੋਲੀਆਂ ਚਲਾਈਆਂ ਮੌਕੇ ਉੱਤੇ ਸਾਨੂੰ ਦੋ ਗੋਲੀਆਂ ਬਰਾਮਦ ਹੋਏ ਹਨ ਪਲਵੀ ਨਾਂ ਦੀ ਲੜਕੀ ਨੂੰ ਉਸ ਦਾ ਘਰ ਵਾਲਾ ਵਿਸ਼ਾਲ ਕੁੱਟਮਾਰ ਕਰਦਾ ਸੀ ਜਿਹਦੇ ਚਲਦੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਅੱਜ ਵਿਸ਼ਾਲ ਨੇ ਆ ਕੇ ਉਹਨਾਂ ਕਰ ਭੰਨ ਤੋੜ ਕੀਤੀ ਤੇ ਗੋਲੀਆਂ ਚਲਾਈਆਂ ਹਨ  ਅਸੀਂ ਮੁਕਦਮਾ ਦਰਜ ਕਰਕੇ ਜਾਂਚ ਕਰ ਰਹੇ ਹਾਂ।


ਇਹ ਵੀ ਪੜ੍ਹੋ: Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'