Amritsar News: ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ `ਚ ਚੋਰੀ ਦੀ ਕੋਸ਼ਿਸ਼, ਸੇਵਾਦਾਰ ਦੇ ਜਾਗਣ `ਤੇ ਭੱਜ ਨਿਕਲੇ ਚੋਰ
Amritsar News: ਇਸ ਸਬੰਧੀ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਗੋਲਕ ਚ ਕਰੀਬ 7 ਲੱਖ ਰੁਪਏ ਸਨ ਅਤੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾ ਹੋ ਗਿਆ
Amritsar News: ਅੰਮ੍ਰਿਤਸਰ ਦੇ ਅਜਨਾਲਾ ਅਧੀਨ ਆਓਂਦੇ ਪਿੰਡ ਬੱਲੜਵਾਲ ਵਿਖੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਵਲੋਂ ਗੁਰੂਦਵਾਰਾ ਬਾਬਾ ਗੱਮਮਚੁੱਕ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਗੋਲਕ ਨਾ ਖੁੱਲਣ ਕਰਕੇ ਅਤੇ ਸੇਵਾਦਾਰ ਦੇ ਜਾਗਣ ਕਰਕੇ ਚੋਰ ਤੁਰੰਤ ਭੱਜ ਗਏ ਜਿਸ ਤੋਂ ਬਾਅਦ ਪੁਲਿਸ ਨੇ ਗੁਰੂਦਵਾਰਾ ਸਾਹਿਬ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਸ ਸਬੰਧੀ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਗੋਲਕ ਚ ਕਰੀਬ 7 ਲੱਖ ਰੁਪਏ ਸਨ ਅਤੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾ ਹੋ ਗਿਆ ਜਿਸ ਤੋਂ ਬਾਅਦ ਸੇਵਾਦਾਰ ਬੜੇ ਜਾਗਣ ਤੇ ਚੋਰ ਤੁਰੰਤ ਭੱਜ ਗਏ। ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ।
ਇਸ ਮੌਕੇ ਐਸ ਐਚ ਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚੋਰ ਚੋਰੀ ਕਰਨ ਲਈ ਆਏ ਸੀ ਪਰ ਚੋਰੀ ਨਹੀਂ ਕਰ ਪਾਏ ਬਾਕੀ ਸੀਸੀਟੀਵੀ ਕੈਮਰੇ ਦੇ ਅਧਾਰ ਉੱਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)