Amritsar News: ਪੰਜਾਬ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਸਭ ਦੇ ਬਾਵਜੂਦ ਵੀ ਪੁਲਿਸ ਚੁੱਪੀ ਧਾਰੀ ਬੈਠੀ ਹੈ। ਹਾਲ ਹੀ ਵਿੱਚ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਨਸ਼ੇ ਦੇ ਵਿੱਚ ਆਏ ਦੋ ਨੌਜਵਾਨ  ਮੋਟਰਸਾਈਕਲ ਨੂੰ ਚਾਬੀਆਂ ਲਗਾ ਕੇ ਚੋਰੀ ਕਰਨ ਲੱਗੇ ਸੀ। ਇਸ ਦੌਰਾਨ ਸੰਗਤਾਂ ਨੇ ਮੋਟਰਸਾਈਕਲ ਨੂੰ ਚਾਬੀਆਂ ਲਗਾ ਕੇ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ।


COMMERCIAL BREAK
SCROLL TO CONTINUE READING

ਸੰਗਤਾਂ ਦੇ ਧਿਆਨ ਪੈਣ ਉੱਤੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹੋ ਤਾਂ ਉਹ ਨੌਜਵਾਨ ਦਾ ਕਹਿਣਾ ਕਿ ਅਸੀਂ ਚਿੱਟੇ ਦਾ ਨਸ਼ਾ ਕਰਦੇ ਹਾਂ ਇਸ ਲਈ ਅਸੀਂ ਚੋਰੀਆਂ ਕਰਦੇ ਆਂ।


ਇਹ ਵੀ ਪੜ੍ਹੋ: Bathinda News: ਬਠਿੰਡਾ 'ਚ ਬੇਖੌਫ ਹੋਏ ਲੁਟੇਰੇ! ਮੰਦਰ ਜਾਂਦੀ ਔਰਤ ਦੀਆਂ ਖੋਹੀਆਂ ਵਾਲੀਆਂ

ਸੰਗਤਾਂ ਨੇ ਦੱਸਿਆ ਕਿ ਇਹ ਨੌਜਵਾਨ ਹਰ ਇੱਕ ਤਰ੍ਹਾਂ ਦਾ ਨਸ਼ਾ ਕਰਦੇ ਨੇ ਅਤੇ ਇਹਨਾਂ ਦੋਨਾਂ ਵਿੱਚੋਂ ਇੱਕ ਨੌਜਵਾਨ ਦੀ ਮਾਤਾ ਦਸ ਦਿਨ ਪਹਿਲਾਂ ਹੀ ਮੌਤ ਹੋਈ ਹੈ। ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪੁੱਜੀ ਅਤੇ ਸੰਗਤਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


(ਪਰਮਬੀਰ ਸਿੰਘ ਔਲਖ ਦੀ ਰਿਪੋਰਟ)


ਇਹ ਵੀ ਪੜ੍ਹੋPunjab Weather Update: ਫ਼ਿਰੋਜ਼ਪੁਰ 'ਚ ਬਦਲਿਆ ਮੌਸਮ, ਤੇਜ਼ ਹਵਾਵਾਂ ਦੇ ਨਾਲ ਪੈ ਰਿਹਾ ਮੀਂਹ, ਵੇਖੋ ਵੀਡੀਓ