Tarntaran Marriage Firing Video Viral: ਪੰਜਾਬ ਵਿੱਚ ਗੰਨ ਕਲਚਰ ਖ਼ਿਲਾਫ਼ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਪਰ ਫਿਰ ਵੀ ਪੰਜਾਬ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੁਰਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅਕਸਰ ਸਾਡੇ ਦੇਸ਼ ਵਿੱਚ ਵਿਆਹਾਂ ਵਿੱਚ ਫਾਈਰਿੰਗ ਕਰਨਾ ਲਗਭਗ ਇੱਕ ਰਿਵਾਜ ਬਣ ਗਿਆ ਹੈ। ਮਤਲਬ ਜਾਪਦਾ ਹੈ ਕਿ ਜੇਕਰ ਵਿਆਹ 'ਚ ਫਾਈਰਿੰਗ ਨਾ ਹੋਈ ਤਾਂ ਧੂਮ-ਧਾਮ 'ਚ ਕਮੀ ਆਵੇਗੀ। ਹਾਲ ਹੀ ਵਿੱਚ ਹੁਣ ਪੰਜਾਬ ਦੇ ਤਰਨਤਾਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ (Tarntaran Marriage Firing Video Viral) ਹੋ ਰਹੀ ਹੈ। ਇਹ ਇੱਕ ਵਿਆਹ ਸਮਾਗਮ ਦੀ ਵੀਡੀਓ ਹੈ, ਜਿਸ ਵਿੱਚ 100 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਪੁਲਿਸ ਹੁਣ ਵੀਡੀਓ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।


COMMERCIAL BREAK
SCROLL TO CONTINUE READING

ਤਰਨਤਾਰਨ ਦੇ ਪਿੰਡ ਠੱਠੀਆਂ ਤੋਂ ਵਿਆਹ ਸਮਾਗਮ ਵਿੱਚ ਹਥਿਆਰਾਂ ਦੀ (Tarntaran Marriage Firing Video Viral) ਪ੍ਰਦਰਸ਼ਨੀ ਅਤੇ ਦੁਰਵਰਤੋਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਵਾਇਰਲ ਵੀਡੀਓ ਇੱਕ ਵਿਆਹ ਸਮਾਗਮ ਦਾ ਹੈ। ਜਿਸ ਵਿੱਚ 100 ਦੇ ਕਰੀਬ ਇੱਕੋ ਸਮੇਂ ਫਾਇਰ ਕੀਤੇ ਗਏ। 


ਇਹ ਵੀ ਪੜ੍ਹੋ: Oscars 2023: ਬੈਸਟ ਫ਼ਿਲਮ ਤੋਂ ਲੈ ਕੇ ਗਾਣਿਆਂ ਤੱਕ, ਜਾਣੋ ਆਸਕਰ ਜੇਤੂਆਂ ਦੀ ਪੂਰੀ ਲਿਸਟ


ਹੈਰਾਨੀ ਦੀ ਗੱਲ ਹੈ ਕਿ 100 ਗੋਲੀਆਂ ਚੱਲਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਸਕੀ ਪਰ ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਤਾਂ ਪੁਲਿਸ ਨੇ (Tarntaran Marriage Firing Video Viral)  ਗੋਲੀ ਚਲਾਉਣ ਵਾਲਿਆਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਇਸ ਦਾ ਵੀਡੀਓ ਨੂੰ ਪੁਨੀਤ ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ਏਅਰ ਕੀਤਾ ਗਿਆ ਹੈ। 



ਪੰਜਾਬ ਸਰਕਾਰ ਗੰਨ ਕਲਚਰ ਖਿਲਾਫ਼ ਲਗਾਤਾਰ (AAP Government Action Against Gun Culture) ਕਾਰਵਾਈ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ 'ਆਪ' ਸਰਕਾਰ ਦੌਰਾਨ ਕਰੀਬ 2 ਹਜ਼ਾਰ ਲਾਇਸੈਂਸ ਰੱਦ ਕੀਤੇ ਗਏ ਹਨ। ਜਦਕਿ ਐਤਵਾਰ ਨੂੰ 813 ਲਾਇਸੈਂਸ ਰੱਦ ਕੀਤੇ ਗਏ ਹਨ। ਇਸ ਸੂਚੀ ਵਿੱਚ 89 ਅਜਿਹੇ ਲਾਇਸੈਂਸ ਧਾਰਕ ਹਨ, ਜਿਨ੍ਹਾਂ ਦੇ ਲਾਇਸੈਂਸ ਅਪਰਾਧਿਕ ਗਤੀਵਿਧੀਆਂ ਕਾਰਨ ਰੱਦ ਕੀਤੇ ਗਏ ਹਨ।