Amritsar Hanuman Temple Langur Fair News: ਅੱਜ ਨਵਰਾਤਰੀ ਦਾ ਪਹਿਲਾ ਦਿਨ ਹੈ। ਅੰਮ੍ਰਿਤਸਰ, ਪੰਜਾਬ ਵਿੱਚ ਸ੍ਰੀ ਦੁਰਗਿਆਨਾ ਮੰਦਿਰ ਦੇ ਨੇੜੇ  ਸ੍ਰੀ ਹਨੂੰਮਾਨ ਦਾ ਇੱਕ ਵੱਡਾ ਮੰਦਰ ਹੈ। ਇਹ ਮੰਦਰ ਰਾਮਾਇਣ ਕਾਲ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਹ ਉਹੀ ਮੰਦਰ ਹੈ ਜਿੱਥੇ ਸ਼੍ਰੀ ਰਾਮ ਦੇ ਦੋ ਪੁੱਤਰ ਲਵ-ਕੁਸ਼ ਨੇ ਆਪਣੇ ਅਸ਼ਵਮੇਧ ਘੋੜੇ ਨੂੰ ਰੋਕਿਆ ਸੀ। ਜਦੋਂ ਸ੍ਰੀ ਹਨੂੰਮਾਨ ਉਨ੍ਹਾਂ ਨੂੰ ਛੁਡਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਬੰਧਕ ਬਣਾ ਲਿਆ ਗਿਆ ਜਿਸ ਬੋਹੜ ਨਾਲ ਉਹਨਾਂ  ਨੂੰ ਬੰਧਕ ਬਣਾਇਆ ਗਿਆ ਸੀ, ਉਹ ਅੱਜ ਵੀ ਇੱਥੇ ਮੌਜੂਦ ਹੈ।


COMMERCIAL BREAK
SCROLL TO CONTINUE READING

ਨਵਰਾਤਰੀ ਦੇ ਸ਼ੁਰੂ ਹੋਣ ਦੇ ਨਾਲ ਹੀ ਇੱਥੇ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਰਾਮਾਇਣ ਕਾਲ ਦੌਰਾਨ ਸ਼੍ਰੀ ਰਾਮ ਨੂੰ ਲੰਕਾ ਨੂੰ ਜਿੱਤਣ ਲਈ ਬਾਂਦਰ ਸੈਨਾ ਦੀ ਮਦਦ ਲੈਣੀ ਪਈ। ਅੰਮ੍ਰਿਤਸਰ ਦੇ ਇਸ ਮੰਦਿਰ ਵਿੱਚ ਪ੍ਰਾਚੀਨ ਕਾਲ ਤੋਂ ਸ਼੍ਰੀ ਰਾਮ ਲਈ ਬਾਂਦਰ ਸੈਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਲੰਗੂਰ ਮੇਲਾ ਕਿਹਾ ਜਾਂਦਾ ਹੈ।


ਸਰੀਰ 'ਤੇ ਲਾਲ ਅਤੇ ਚਾਂਦੀ ਦਾ ਰੁਮਾਲ ਵਾਲਾ ਚੋਲਾ, ਸਿਰ 'ਤੇ ਟੋਪੀ... ਹੱਥ 'ਚ ਇਨ੍ਹਾਂ ਨਾਲ ਮੇਲ ਖਾਂਦੀ ਸੋਟੀ ਅਤੇ ਪੈਰਾਂ 'ਚ 'ਛਮ-ਛਮ' ਘੁੰਘਰੂਆਂ ਦੀ ਆਵਾਜ਼। ਲੰਗੂਰਾਂ ਦੇ ਰੂਪ ਵਿੱਚ ਸਜੇ ਬੱਚਿਆਂ ਨੇ ਢੋਲ ਦੀ ਤਾਜ 'ਤੇ ਜੈ ਸ਼੍ਰੀ ਰਾਮ ਅਤੇ ਜੈ ਹਨੂੰਮਾਨ ਦੇ ਨਾਅਰੇ ਲਗਾਏ। ਸਵੇਰੇ ਲੰਗੂਰੀ ਬਾਣਾ ਪਹਿਨ ਕੇ ਬੱਚਿਆਂ ਨੇ ਪਵਿੱਤਰ ਝੀਲ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਬਾਣਾ ਪਾ ਕੇ ਪੂਜਾ ਅਰਚਨਾ ਕੀਤੀ।


ਇਹ ਵੀ ਪੜ੍ਹੋ: Shardiya Navratri 2023: ਅੱਜ ਤੋਂ ਸ਼ੁਰੂ ਹੈ ਸ਼ਾਰਦੀਆ ਨਰਾਤੇ, ਜਾਣੋ ਕੀ ਹੈ ਇਸਦਾ ਮਹਤੱਵ, ਸ਼ੁਭ ਮਹੂਰਤ ਤੇ ਪੂਜਾ ਵਿਧੀ


ਲੰਗੂਰ ਬਣਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੱਥੇ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਮੇਲੇ ਦੇ ਪਹਿਲੇ ਦਿਨ ਲੰਗੂਰ ਬਣਾਉਣ ਤੋਂ ਪਹਿਲਾਂ ਪੂਜਾ ਹੁੰਦੀ ਹੈ, ਜਿਸ ਵਿੱਚ ਮਿਠਾਈ, ਨਾਰੀਅਲ ਅਤੇ ਫੁੱਲਾਂ ਦੇ ਹਾਰ ਚੜ੍ਹਾਏ ਜਾਂਦੇ ਹਨ। ਇਸ ਉਪਰੰਤ ਪੁਜਾਰੀ ਤੋਂ ਆਸ਼ੀਰਵਾਦ ਲੈਣ ਉਪਰੰਤ ਬੱਚਿਆਂ ਨੇ ਲੰਗੂਰ ਦਾ ਚੋਲਾ ਪਹਿਨਾਇਆ ਜਾਂਦਾ ਹੈ । ਲੰਗੂਰਾਂ ਦੇ ਕੱਪੜੇ ਪਹਿਨੇ ਬੱਚਿਆਂ ਨੂੰ ਮੱਥਾ ਟੇਕਣ ਲਈ ਰੋਜ਼ਾਨਾ ਦੋ ਵਾਰ ਮੰਦਰ ਆਉਣਾ ਪੈਂਦਾ ਹੈ।


ਇਸ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ 'ਤੇ ਸੌਣਾ ਪੈਂਦਾ ਹੈ। ਨਵਰਾਤਰੀ ਦੌਰਾਨ ਨੰਗੇ ਪੈਰੀਂ ਰਹਿਣਾ ਪੈਂਦਾ ਹੈ। ਇਸ ਸਮੇਂ ਦੌਰਾਨ ਚਾਕੂ ਨਾਲ ਕੱਟੀ ਗਈ ਕੋਈ ਵੀ ਚੀਜ਼ ਨਹੀਂ ਖਾਧੀ ਜਾਂਦੀ ਹੈ। ਲੰਗੂਰ ਬਣੇ  ਬੱਚੇ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਦੇ ਘਰ ਨਹੀਂ ਜਾ ਸਕਦੇ।


ਅੰਮ੍ਰਿਤਸਰ ਤੋਂ ਹੀ ਨਹੀਂ ਦੇਸ਼ ਵਿਦੇਸ਼ ਤੋਂ ਵੀ ਲੋਕ ਆਪਣੇ ਬੱਚਿਆਂ ਨੂੰ ਇੱਥੇ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ। ਅੱਜ ਤੋਂ ਇੱਥੇ ਕੁਝ ਸ਼ਰਧਾਲੂ ਹਨੂੰਮਾਨ ਜੀ ਦੇ ਭੇਸ ਵਿੱਚ ਵੀ ਨਜ਼ਰ ਆ ਰਹੇ ਹਨ। ਇਹ ਮੇਲਾ ਦੁਸਹਿਰੇ ਤੱਕ ਜਾਰੀ ਰਹਿੰਦਾ ਹੈ ਅਤੇ ਅਗਲੇ ਦਿਨ ਬੱਚਿਆਂ ਨੂੰ ਇੱਥੇ ਦੁਬਾਰਾ ਮੱਥਾ ਟੇਕਣ ਤੋਂ ਬਾਅਦ ਇਹ ਸਮਾਪਤ ਹੁੰਦਾ ਹੈ।