Amritsar drug News/ਭਰਤ ਸ਼ਰਮਾ: ਸਰਕਾਰਾਂ ਵੱਲੋਂ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਤੋਂ ਨਸ਼ਾ ਖ਼ਤਮ ਕੀਤਾ ਜਾਵੇਗਾ, ਪਰ ਅੱਜ ਵੀ ਪੰਜਾਬ ਦੀ ਜਵਾਨੀ ਨਸ਼ੇ 'ਚ ਰੁਲ ਰਹੀ ਹੈ, ਅੰਮ੍ਰਿਤਸਰ ਦਾ ਇੱਕ ਨੌਜਵਾਨ ਜੋ ਚਿੱਟੇ ਦਾ ਆਦੀ, ਉਸ ਦੀ ਮਾਂ ਸਰਕਾਰ ਨੂੰ ਅਪੀਲ ਕਰ ਰਹੀ ਹੈ ਕੀ ਉਸਦੇ ਪੁੱਤ ਨੂੰ ਨਸ਼ੇ ਤੋਂ ਬਚਾ ਲਿਆ ਜਾਵੇ ਨਹੀਂ ਤਾਂ ਮੈਨੂੰ ਤੇ ਮੇਰੀ ਨੂੰਹ ਨੂੰ ਸਰਕਾਰ ਦੇ ਵੱਲੋਂ ਜਹਿਰ ਦੇ ਟੀਕੇ ਲਗਾ ਦਿੱਤੇ ਜਾਣ।


COMMERCIAL BREAK
SCROLL TO CONTINUE READING

ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਪਰ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ,  ਨਸ਼ੇ ਨੇ ਕਈ ਮਾਵਾਂ ਦੇ ਪੁੱਤ ਕਈ ਭੈਣਾਂ ਦੇ ਵੀਰ ਤੇ ਕਈ ਘਰ ਤਬਾਹ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਪੁਲਿਸ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਨਸ਼ੇ ਦਾ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖਾਤਮਾ ਕੀਤਾ ਜਾਵੇ।


ਇਹ ਵੀ ਪੜ੍ਹੋ: Ghaggar River: ਘੱਗਰ ਦਰਿਆ ’ਤੇ ਬਣਿਆ ਕੱਚਾ ਪੁੱਲ੍ਹ ਲੋਕਾਂ ਲਈ ਬਣਿਆ ਖ਼ਤਰਾ! 
 


ਅੱਜ ਤੁਹਾਨੂੰ ਅਸੀਂ ਅਜਿਹੇ ਪਰਿਵਾਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨਾਂ ਦਾ ਨੌਜਵਾਨ ਪੁੱਤ ਸਿਹਤ ਤੋਂ ਅੱਜ ਵੀ ਪੂਰੀ ਤਰ੍ਹਾਂ ਫਿੱਟ ਹੈ ਪਰ ਚਿੱਟੇ ਦੇ ਨਸ਼ੇ ਨੇ ਉਸ ਨੂੰ ਅਤੇ ਉਸ ਦਾ ਘਰ ਤਬਾਹ ਕਰਕੇ ਰੱਖ ਦਿੱਤਾ ਹੈ। ਨੌਜਵਾਨ ਦੀ ਮਾਂ ਰੋ- ਰੋ ਕੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾ ਰਹੀ ਹੈ ਕਿ ਮੇਰੇ ਪਰਿਵਾਰ ਨੂੰ ਬਚਾ ਲਓ ਜਾਂ ਸਾਨੂੰ ਜਹਿਰ ਦੇ ਕੇ ਮਾਰ ਦੋ। 


ਪਹਿਲਾ ਇਹ ਪਰਿਵਾਰ ਘਰ ਤੋਂ ਚੰਗਾ ਹੁੰਦਾ ਸੀ ਪਰ ਅੱਜ ਇਸ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹੋਏ ਨੇ, ਹੁਣ ਇਸ ਪਰਿਵਾਰ ਦੇ ਵੱਲੋਂ 20 ਤੋਂ 25 ਵਾਰ ਕਿਰਾਏ ਦੇ ਮਕਾਨ ਬਦਲ ਦਿੱਤੇ ਗਏ ਨੇ, ਕਿਉਂਕਿ ਮਕਾਨ ਮਾਲਕ ਇਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਨੇ,


ਨਸ਼ੇ ਕਰਦੇ ਨੌਜਵਾਨ ਦੀ ਮਾਂ ਨੇ ਦੱਸਿਆ ਤੁਹਾਨੂੰ ਕਿ ਉਹਨਾਂ ਦਾ ਪੁੱਤ ਪਹਿਲਾਂ ਐਗਰੋਨੋਮੀ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਪਰ ਚਿੱਟੇ ਦੇ ਨਸ਼ੇ ਨੇ ਹੀ ਇਸਦੀ ਨੌਕਰੀ ਇਸਦੇ ਕੋਲੋਂ ਖੋ ਲਈ , ਉਹਨਾਂ ਨੇ ਕਿਹਾ ਕਿ ਮੇਰਾ ਪੁੱਤ ਦਾ ਵਿਆਹ ਹੋ ਚੁੱਕਾ ਹੋਇਆ ਹੈ ਅਤੇ ਉਸਦੀ ਪੰਜ ਸਾਲ ਦੀ ਬੱਚੀ ਹੈ। ਮਾਤਾ ਨੇ ਕਿਹਾ ਕਿ ਰੋਜਾਨਾ ਉਹਨਾਂ ਦਾ ਪੁੱਤ ਘਰ ਦਾ ਸਮਾਨ ਗਹਿਣੇ ਪਾ ਕੇ ਨਸ਼ਾ ਖਰੀਦ ਰਿਹਾ ਹੈ। ਅਤੇ ਪਰਿਵਾਰ ਨੂੰ ਖਤਮ ਕਰ ਰਿਹਾ ਹੈ। ਮਾਤਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਹੈ ਪਰ ਚਿੱਟੇ ਦੇ ਨਸ਼ੇ ਨੇ ਪੰਜਾਬ ਨੂੰ ਖ਼ਤਮ ਕਰ ਦਿੱਤਾ ਹੈ। 


ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕਦਾ ਹੈ ਅਤੇ ਨੌਜਵਾਨਾਂ ਦੀਆਂ  ਲਾਈਨਾਂ ਲੱਗੀਆਂ ਹੁੰਦੀਆਂ ਨੇ ਨਸ਼ੇ ਖਰੀਦਣ ਨੂੰ। ਮਾਤਾ ਨੇ ਕਿਹਾ ਕਿ ਕਈ ਵਾਰ ਅਸੀਂ ਆਪਣੇ ਪੁੱਤਰ ਨੂੰ ਨਸ਼ਾ ਛੁੜਾਓ ਕੇਂਦਰ ਵੀ ਭੇਜਿਆ ਹੈ ਪਰ ਉੱਥੇ ਵੀ ਚੰਗੇ ਤਰੀਕੇ ਨਾਲ ਇਲਾਜ ਨਹੀਂ ਹੁੰਦਾ। ਉਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੇਰੇ ਪੁੱਤ ਨੂੰ ਚਿੱਟੇ ਦੇ ਨਸ਼ੇ ਤੋਂ ਬਚਾ ਲਿੱਤਾ ਜਾਵੇ ਨਹੀਂ ਤਾਂ ਸਾਨੂੰ ਜਹਿਰ ਦਾ ਟੀਕਾ ਲਗਾ ਕੇ ਸਾਨੂੰ ਮਾਰ ਦਿੱਤਾ ਜਾਵੇ। 


ਨਸ਼ਾ ਕਰਨ ਵਾਲੇ ਨੌਜਵਾਨ ਦੀ ਪਤਨੀ ਨੇ ਕਿਹਾ ਕਿ ਉਹਨਾਂ ਦੀ ਲਵ ਮੈਰਿਜ ਹੋਈ ਸੀ। ਅੱਜ ਉਹਨਾਂ ਦੀ ਪੰਜ ਸਾਲ ਦੀ ਧੀ ਵੀ ਹੈ, ਜਦੋਂ ਉਹਨਾਂ ਨੇ ਵਿਆਹ ਕਰਵਾਇਆ ਸੀ ਤਾਂ ਉਹਨਾਂ ਨੇ ਕਾਫੀ ਸੁਪਨੇ ਵੇਖੇ ਸੀ, ਪਰ ਅੱਜ ਜੋ ਹਾਲਾਤ ਨੇ ਉਹਨਾਂ ਨੇ ਸਾਰੇ ਆਪਣੇ ਸੁਪਨੇ ਦਫਨ ਕਰ ਦਿੱਤੇ ਨੇ। ਉਨਾਂ ਨੇ ਕਿਹਾ ਕਿ ਉਹਨਾਂ ਦਾ ਘਰ ਵਾਲਾ ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਮਾਨ ਵੇਚਦਾ ਹੈ, ਉਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ, ਪਰ ਪੰਜਾਬ ਦੀ ਗਲੀਆਂ ਚ ਸਰੇਆਮ ਨਸ਼ਾ ਵਿਕ ਰਿਹਾ ਹੈ। ਉਨਾਂ ਨੇ ਅਪੀਲ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੇ ਘਰ ਵਾਲੇ ਨੂੰ ਨਸ਼ੇ ਤੋਂ ਬਚਾ ਲਿੱਤਾ ਜਾਵੇ। 


ਇਹ ਵੀ ਪੜ੍ਹੋ: India Win T20 World Cup Final: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਤੇ ਅਰਸ਼ਦੀਪ ਨੇ ਲਗਾਏ ਠੁੰਮਕੇ , ਦੇਖੋ ਵਾਇਰਲ ਵੀਡੀਓ