Amritsar News: ਅੰਮ੍ਰਿਤਸਰ ਵਿਦੇਸ਼ ਤੋਂ ਪੰਜਾਬੀਆ ਲਈ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ 31 ਸਾਲਾਂ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਛਾਪਿਆ ਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਗਿਆ ਸੀ ਤੇ ਪਿਛਲੇ ਹਫਤੇ ਐਕਸੀਡੈਂਟ ਹੋਣ ਦੇ ਨਾਲ ਉਸਦੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਇਟਲੀ ਵਿੱਚ ਰਹਿੰਦਾ ਹੈ। ਉਸ ਨੇ ਫ਼ੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਪਿਤਾ ਦਾ ਸਾਇਆ ਪਹਿਲਾ ਹੀ ਸਿਰ ਤੋਂ ਉੱਠ ਚੁੱਕਿਆ ਹੈ ਅਤੇ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਸੀ ਜਿਸ ਕਾਰਨ ਨਿਰਮਲ ਸਿੰਘ ਰੋਜ਼ੀ ਰੋਟੀ ਲਈ ਇਟਲੀ ਗਿਆ ਸੀ। ਇਸ ਮੌਕੇ ਨਿਰਮਲ ਸਿੰਘ ਦੇ ਪਰਿਵਾਰ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਨੌਜਵਾਨ ਦੀ ਦੇਹ ਲਿਆ ਸਕਣ।


ਇਹ ਵੀ ਪੜ੍ਹੋ : Mahakumbh Stampede News: ਬੈਰੀਕੇਡਿੰਗ ਟੁੱਟਣ ਪਿਛੋਂ ਭੀੜ ਵਿੱਚ ਮਚੀ ਭਗਦੜ; ਤਸਵੀਰਾਂ ਬਿਆਨ ਕਰਦੀਆਂ ਮੰਜ਼ਰ


 


ਉਨ੍ਹਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਦੀ ਦੇਹ ਲਿਆ ਕੇ ਉਨ੍ਹਾਂ ਸੌਂਪੀ ਜਾਵੇ। ਮ੍ਰਿਤਕ ਦੇ ਪਿੱਛੇ ਪਰਿਵਾਰ ਵਿਚ ਬਜ਼ੁਰਗ ਮਾਤਾ ਪਤਨੀ ਅਤੇ 5 ਸਾਲਾ ਦੇ ਪੁੱਤਰ ਅਰਮਾਨਵੀਰ ਸਿੰਘ ਹੀ ਰਹਿ ਗਏ ਹਨ। ਘਰ ਦੀ ਗੁਜ਼ਾਰਾ ਚਲਾਉਣ ਲਈ ਕੋਈ ਕਮਾਈ ਦਾ ਸਾਧਨ ਨਹੀਂ ਹੈ। ਇਸ ਲਈ ਸਰਕਾਰ ਨੂੰ ਪੀੜ੍ਹਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ।


ਦੂਜੇ ਪਾਸੇ ਪੰਜਾਬ ਦੇ ਦੋ ਨੌਜਵਾਨਾਂ ਦੀ ਕੈਨੇਡਾ ’ਚ ਵੱਖ-ਵੱਖ ਥਾਵਾਂ ’ਤੇ ਦਿਲ ਦੌਰੇ ਕਾਰਨ ਮੌਤ ਹੋਣ ਗਈ। ਦੋਵੇਂ ਨੌਜਵਾਨ ਕ੍ਰਮਵਾਰ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਤੇ ਮਖੂ ਨੇੜਲੇ ਮੋਹਕਮ ਅਰਾਈਆਂ ਵਾਲਾ ਨਾਲ ਸਬੰਧਤ ਸਨ। ਜਾਣਕਾਰੀ ਅਨੁਸਾਰ ਸੁਨਾਮ ਨੇੜਲੇ ਪਿੰਡ ਚੱਠਾ ਸੇਖਵਾਂ ਦੇ ਨੌਜਵਾਨ ਪਵਨਦੀਪ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੂਜੇ ਮਾਮਲੇ ’ਚ ਬਲਾਕ ਮੱਖੂ ਦੇ ਪਿੰਡ ਮੋਹਕਮ ਅਰਾਈਆਂ ਵਾਲੇ‌ ਦੇ ਨੌਜਵਾਨ ਜਸਬੀਰ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।


ਇਹ ਵੀ ਪੜ੍ਹੋ : IAS ਵਿਵੇਕ ਪ੍ਰਤਾਪ ਸਿੰਘ ਨੂੰ ਪੰਜਾਬ ਦੇ ਰਾਜਪਾਲ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ