Amritsar News: ਅੰਮ੍ਰਿਤਸਰ ਦਾ ਨੌਜਵਾਨ ਰੱਖੜੀ ਤੋਂ ਪਹਿਲਾਂ ਹੋਇਆ ਲਾਪਤਾ! ਇੱਕ ਹਫ਼ਤੇ ਬਾਅਦ ਮੁੰਬਈ ਤੋਂ ਮਿਲਿਆ
Amritsar News: ਇੱਕ ਹਫ਼ਤੇ ਬਾਅਦ ਮੁੰਬਈ ਤੋਂ ਜਸ਼ਨਪ੍ਰੀਤ ਮਿਲਿਆ। ਭੈਣਾਂ ਨੇ ਰੱਖੜੀ ਬੰਨ ਕੇ ਖੁਸ਼ੀ ਸਾਂਝੀ ਕੀਤੀ। ਜਸ਼ਨਪ੍ਰੀਤ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ। ਪਰਿਵਾਰ ਵਾਲਿਆਂ ਨੇ ਗਿੱਦਾ ਪਾ ਕੇ ਖੁਸ਼ੀ ਸਾਂਝੀ ਕੀਤੀ।
Amritsar News/ਭਰਤ ਸ਼ਰਮਾ: ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਜਸ਼ਨਪ੍ਰੀਤ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਮਾਂ ਬਾਪ ਨੇ ਇਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਜਸ਼ਨਪ੍ਰੀਤ ਦਾ ਪਿਤਾ ਦੁਬਈ ਵਿੱਚ ਨੌਕਰੀ ਕਰਦਾ ਤੇ ਪੁੱਤ ਦੇ ਲਾਪਤਾ ਦੀ ਖ਼ਬਰ ਸੁਣ ਕੇ ਦੁਬਈ ਤੋਂ ਵਾਪਿਸ ਅੰਮ੍ਰਿਤਸਰ ਆ ਕੇ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਜਸ਼ਨਪ੍ਰੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜਿਸ ਤੋਂ ਬਾਅਦ ਜਸ਼ਨਪ੍ਰੀਤ ਮੁੰਬਈ ਤੋਂ ਮਿਲਿਆ। ਮਾਂ ਬਾਪ ਵੱਲੋਂ ਜਸ਼ਨਪ੍ਰੀਤ ਨੂੰ ਮੁੰਬਈ ਤੋਂ ਵਾਪਸ ਅੰਮ੍ਰਿਤਸਰ ਲੈ ਕੇ ਆਏ। ਜਸ਼ਨਪ੍ਰੀਤ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਉਦਾਸੀ ਛਾਈ ਹੋਈ ਸੀ ਤੇ ਅੱਜ ਜਸ਼ਨਪ੍ਰੀਤ ਦੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਜਸ਼ਨਪ੍ਰੀਤ ਦੇ ਰਿਸ਼ਤੇਦਾਰਾਂ ਵੱਲੋਂ ਗਿੱਦਾ ਭਗੜਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਭੈਣਾਂ ਵੱਲੋਂ ਰੱਖੜੀ ਬੰਨ ਕੇ ਖੁਸ਼ੀ ਸਾਂਝੀ ਕੀਤੀ ਉੱਥੇ ਹੀ ਜਸ਼ਨ ਦੇ ਮਾਤਾ ਪਿਤਾ ਨੇ ਲੋਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ