Amritsar News: ਹੋਲੇ ਮਹੱਲੇ ਦੌਰਾਨ ਲਾਪਤਾ ਹੋਇਆ ਨੌਜਵਾਨ ਜੰਗਲ `ਚੋਂ ਮਿਲਿਆ
Amritsar News: ਉਹਨਾਂ ਦੱਸਿਆ ਕਿ ਅੱਜ ਸ਼ਾਮ ਨੂੰ ਕਰੀਬ 7 ਵਜੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਜਿਉਵਾਲ ਦੇ ਵਸਨੀਕਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਬੱਚੇ ਸ਼ਾਮ 5ਵਜੇ ਜੋ ਬਕਰੀਆਂ ਚਾਰਨ ਲਈ ਜੰਗਲ ਵੱਲ ਨੂੰ ਗਏ ਸਨ ਤਾਂ ਉਹਨਾਂ ਨੂੰ ਕਿਸੇ ਵਿਅਕਤੀ ਦੀ ਆਵਾਜ਼ ਸੁਣਾਈ ਦਿੱਤੀ
Amritsar News/ਬਿਮਲ ਸ਼ਰਮਾ: ਹੋਲੇ ਮਹੱਲੇ ਦੌਰਾਨ 22 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਇੱਕ ਪਿੰਡ ਤੋਂ ਸੰਗਤ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਜਿਨਾਂ ਦਾ ਇੱਕ ਸਾਥੀ ਉਹਨਾਂ ਨਾਲੋਂ ਵਿਛੜ ਗਿਆ ਸੀ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰ ਵੱਲੋਂ ਕੀਰਤਪੁਰ ਸਾਹਿਬ ਪੁਲਿਸ ਥਾਣਾ ਵਿਖੇ ਆ ਕੇ ਉਸ ਦੀ ਗੁਮਸ਼ੁਦਗੀ ਬਾਰੇ ਵੀ ਰਿਪੋਰਟ ਦਰਜ ਕਰਾਈ ਗਈ ਸੀ। ਇਸ ਮੌਕੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ 26 ਮਾਰਚ ਤੱਕ ਲੋਕਾਂ ਨੇ ਕੀਰਤਪੁਰ ਸਾਹਿਬ ਵਿਖੇ ਘੁੰਮ ਦਾ ਜਰੂਰ ਦੇਖਿਆ ਪਰ ਉਸ ਤੋਂ ਬਾਅਦ ਇਸਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ।
ਉਹਨਾਂ ਦੱਸਿਆ ਕਿ ਅੱਜ ਸ਼ਾਮ ਨੂੰ ਕਰੀਬ 7 ਵਜੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਜਿਉਵਾਲ ਦੇ ਵਸਨੀਕਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਬੱਚੇ ਸ਼ਾਮ 5ਵਜੇ ਜੋ ਬਕਰੀਆਂ ਚਾਰਨ ਲਈ ਜੰਗਲ ਵੱਲ ਨੂੰ ਗਏ ਸਨ ਤਾਂ ਉਹਨਾਂ ਨੂੰ ਕਿਸੇ ਵਿਅਕਤੀ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਬਚਾਓ ਬਚਾਓ ਦੀਆਂ ਆਵਾਜ਼ਾਂ ਮਾਰ ਰਿਹਾ ਸੀ ਜਿਸ ਤੋਂ ਬਾਅਦ ਉਕਤ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਉਹ ਦੇਰ ਸ਼ਾਮ ਆਪਣੇ ਘਰ ਆਪਣੇ ਕੰਮਾਂਕਾਰਾਂ ਤੋਂ ਵਾਪਸ ਪਹੁੰਚੇ ਤਾਂ ਬੱਚਿਆਂ ਨੇ ਉਹਨਾਂ ਨੂੰ ਜੋ ਕੁਝ ਦੱਸਿਆ ਜਿਸ ਤੋਂ ਬਾਅਦ ਉਹਨਾਂ ਨੇ ਸਾਰੀ ਜਾਣਕਾਰੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਦਿੱਤੀ। ਇਸ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਰੀਬ ਚਾਰ ਘੰਟੇ ਉਕਤ ਪਿੰਡ ਵਾਸੀਆਂ ਦੀ ਮਦਦ ਨਾਲ ਜੰਗਲ ਵਿੱਚ ਉਕਤ ਵਿਅਕਤੀ ਦੀ ਭਾਲ ਕੀਤੀ ਤਾਂ ਉਕਤ ਵਿਅਕਤੀ ਅਲਫ ਨੰਗਾ ਜੰਗਲ ਵਿੱਚੋਂ ਮਿਲਿਆ ਜੋ ਕਿ ਬਹੁਤ ਹੀ ਨਾਜ਼ੁਕ ਸਥਿਤੀ ਵਿੱਚ ਸੀ।
ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਮੀਂਹ ਕਿਸਾਨਾਂ ਲਈ ਬਣਿਆ ਮੁਸੀਬਤ! ਮੰਡਰਾ ਰਿਹਾ ਹੈ ਇਹ ਖ਼ਤਰਾ, ਕੀ ਹੈ ਪੂਰੀ ਖ਼ਬਰ
ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੈ ਅਤੇ ਇਹ ਵਿਅਕਤੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਜੰਗਲ ਵਿੱਚ ਹੀ ਭਟਕਦਾ ਰਿਹਾ ਅਤੇ ਇਹ ਭੁੱਖਾ ਤੇ ਪਿਆਸਾ ਰਹਿਣ ਕਾਰਨ ਸਰੀਰਕ ਤੌਰ ਤੇ ਪਹਿਲਾਂ ਹੀ ਕਮਜ਼ੋਰ ਸੀ ਅਤੇ ਇਸ ਨੂੰ ਹੋਰ ਜਿਆਦਾ ਕਮਜ਼ੋਰੀ ਆਉਣ ਕਾਰਨ ਇਹ ਚੱਲਣ ਤੋਂ ਵੀ ਅਸਮਰੱਥ ਹੋ ਗਿਆ ਸੀ ਜਿਸ ਲਈ ਉਕਤ ਪਿੰਡ ਦੇ ਨੌਜਵਾਨਾਂ ਵੱਲੋਂ ਉਕਤ ਵਿਅਕਤੀ ਨੂੰ ਜੰਗਲ ਵਿੱਚੋਂ ਚੱਕ ਕੇ ਬਾਹਰ ਲਿਆਂਦਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ, ਲਗਾਤਾਰ ਸਵੇਰ ਤੋਂ ਹੋ ਰਹੀ ਹੈ ਬਾਰਿਸ਼