ਚੰਡੀਗੜ: ਪੰਜਾਬ ਦੇ ਡੇਰਾਬੱਸੀ ਵਿਚ ਐਤਵਾਰ ਦੇਰ ਰਾਤ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਮੁਬਾਰਕਪੁਰ ਥਾਣਾ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਰਾਤ ਡੇਰਾਬੱਸੀ ਦੇ ਬਾਤਪੁਰ ਰੋਡ 'ਤੇ ਗੁਲਮੋਹਰ ਸਿਟੀ ਦੇ ਬਾਹਰ ਚੈਕਿੰਗ ਕਰ ਰਹੇ ਸਨ। ਬਲਵਿੰਦਰ ਸਿੰਘ ਦਾ ਇਥੇ ਆਈਸਕ੍ਰੀਮ ਖਾ ਰਹੀਆਂ ਦੋ ਭੈਣਾਂ ਅਤੇ ਇਕ ਦੇ ਪਤੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਇੰਚਾਰਜ ਐਸ. ਆਈ. ਬਲਵਿੰਦਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਐਸ. ਆਈ. ਸਮੇਤ ਉੱਥੇ ਮੌਜੂਦ ਸਾਰੇ ਪੁਲਸ ਮੁਲਾਜ਼ਮ ਨਸ਼ੇ 'ਚ ਸਨ।


COMMERCIAL BREAK
SCROLL TO CONTINUE READING

 


SI ਨੇ ਪੱਟ ਵਿੱਚ ਗੋਲੀ ਚਲਾਈ


ਇਹ ਸਾਰਾ ਮਾਮਲਾ ਰਾਤ ਕਰੀਬ ਸਾਢੇ 9 ਵਜੇ ਦਾ ਹੈ। ਤਰਨਤਾਰਨ ਵਾਸੀ ਅਕਸ਼ੇ ਅਨੁਸਾਰ ਉਹ ਆਪਣੀ ਪਤਨੀ ਪੂਜਾ ਅਤੇ ਭਰਜਾਈ ਦਿਵਿਆ ਨਾਲ ਆਈਸਕ੍ਰੀਮ ਖਾ ਰਿਹਾ ਸੀ। ਇਸੇ ਦੌਰਾਨ ਪੁਲੀਸ ਦੀ ਗਸ਼ਤ ਵਾਲੀ ਗੱਡੀ ਆਈ ਜਿਸ ਵਿਚ 3 ਵਿਅਕਤੀ ਸਵਾਰ ਸਨ। ਐਸ.ਆਈ. ਬਲਵਿੰਦਰ ਸਿੰਘ ਨੇ ਆ ਕੇ ਉਸ ਨੂੰ ਬੈਗ ਦੀ ਤਲਾਸ਼ੀ ਲੈਣ ਲਈ ਕਿਹਾ। ਜਦੋਂ ਪਤਨੀ ਪੂਜਾ ਨੇ ਵਿਰੋਧ ਕੀਤਾ ਤਾਂ ਪੁਲਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਐੱਸ. ਆਈ. ਨੇ ਗੋਲੀ ਚਲਾ ਦਿੱਤੀ ਜਿਸ ਨਾਲ ਹਿਤੇਸ਼ ਨਾਂ ਦੇ ਨੌਜਵਾਨ ਦੇ ਪੱਟ 'ਚ ਸੱਟ ਲੱਗ ਗਈ। ਹਿਤੇਸ਼ ਤੋਂ ਇਲਾਵਾ ਉਸ ਦੀਆਂ ਭੈਣਾਂ ਪੂਜਾ ਅਤੇ ਦਿਵਿਆ ਨੂੰ ਵੀ ਸੱਟਾਂ ਲੱਗੀਆਂ ਹਨ।


 


ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਸਾਰਾ ਘਟਾਨਕ੍ਰਮ


ਵਾਇਰਲ ਵੀਡੀਓ ਵਿਚ ਮੁਬਾਰਕਪੁਰ ਥਾਣਾ ਇੰਚਾਰਜ ਐਸ. ਆਈ. ਬਲਵਿੰਦਰ ਸਿੰਘ ਨੌਜਵਾਨਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਲੜਕੀਆਂ ਦੇ ਚੀਕਣ ਅਤੇ ਬਚਾਉਣ ਦੀ ਆਵਾਜ਼ ਵੀ ਆ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਸਵੈ-ਰੱਖਿਆ 'ਚ ਚਲਾਈ ਗਈ ਸੀ ਪਰ ਵੀਡੀਓ 'ਚ ਇਜ਼ਹਾਰ ਖੁਦ ਹੀ ਨੌਜਵਾਨ ਨਾਲ ਝਗੜਾ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਰੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਸਨ। ਵੀਡੀਓ ਬਣਾਉਂਦੇ ਹੋਏ ਐੱਸ. ਆਈ. ਬਲਵਿੰਦਰ ਲੜਕੀ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ।


 


ਪੁਲਿਸ ਮੁਲਾਜ਼ਮ ਮੁਅੱਤਲ


ਇਸ ਬਹਿਸਬਾਜੀ ਦੌਰਾਨ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਐਸ. ਐਸ. ਪੀ. ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਮਾਮਲੇ ਵਿਚ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਬ-ਇੰਸਪੈਕਟਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਕ ਪੁਲਿਸ ਮੁਲਾਜ਼ਮ ਨੇ ਕਿਹਾ, "ਜਦੋਂ ਅਸੀਂ ਗਸ਼ਤ ਕਰ ਰਹੇ ਸੀ ਤਾਂ ਅਸੀਂ ਇਕ ਜੋੜੇ ਨੂੰ ਸੜਕ ਕਿਨਾਰੇ ਖੜ੍ਹੇ ਦੇਖਿਆ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੱਥੋਂ ਆਏ ਹਨ। ਉਹ ਸਾਡੇ ਨਾਲ ਲੜਨ ਲੱਗੇ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਪਾੜ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਫਿਰ ਸਬ-ਇੰਸਪੈਕਟਰ ਨੇ ਉਸ 'ਤੇ ਗੋਲੀ ਚਲਾ ਦਿੱਤੀ।"


 


WATCH LIVE TV