Batala News: ਗੰਨੇ ਦੇ ਖੇਤ `ਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੂੰ ਮਿਲੀਆਂ ਪੁਰਾਤਨ ਮੂਰਤੀਆਂ, ਪੁਲਿਸ ਜਾਂਚ `ਚ ਜੁਟੀ
Batala News: ਬਟਾਲਾ ਨਿੱਝਰਪੁਰ ਵਿੱਚ ਗੰਨੇ ਦੇ ਖੇਤਾਂ ਵਿਚੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਗਣੇਸ਼ ਜੀ, ਭਗਵਾਨ ਨਟਰਾਜ ਜੀ ਤੇ ਪੂਜਾ ਕਰਦੇ ਸਮੇਂ ਵਰਤੀਆ ਜਾਂਦੀਆਂ ਘੰਟੀਆਂ ਤੇ ਹੋਰ ਸਮਾਨ ਬਰਾਮਦ ਹੋਇਆ ਹੈ।
Batala News: (ਭੋਪਾਲ਼ ਸਿੰਘ ਬਟਾਲਾ): ਬਟਾਲਾ ਪੁਲਿਸ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਨਿੱਝਰਪੁਰ ਵਿੱਚ ਗੰਨੇ ਦੇ ਖੇਤਾਂ ਵਿਚੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਗਣੇਸ਼ ਜੀ, ਭਗਵਾਨ ਨਟਰਾਜ ਜੀ ਤੇ ਪੂਜਾ ਕਰਦੇ ਸਮੇਂ ਵਰਤੀਆ ਜਾਂਦੀਆਂ ਘੰਟੀਆਂ ਤੇ ਹੋਰ ਸਮਾਨ ਬਰਾਮਦ ਹੋਇਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਬੀਜੇਪੀ ਆਗੂ ਨਰਿੰਦਰ ਕੁਮਾਰ ਨਿੱਤੀ ਵਿੱਜ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਨਿੱਝਰਪੁਰ ਨਜ਼ਦੀਕ ਪਿੰਡ ਅਰਲੀਭੰਨ ਗੰਨੇ ਦੇ ਖੇਤਾਂ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਗਨੇਸ਼ ਜੀ, ਭਗਵਾਨ ਨਟਰਾਜ ਜੀ ਅਤੇ ਪੂਜਾ ਕਰਦੇ ਸਮੇਂ ਇਸਤੇਮਾਲ ਕੀਤੀਆਂ ਜਾਂਦੀਆਂ ਘੰਟੀਆ ਤੇ ਹੋਰ ਸਮਾਨ ਮਿਲਿਆ ਹੈ। ਉਨ੍ਹਾਂ ਵੱਲੋਂ ਹੋਰ ਧਾਰਮਿਕ ਆਗੂਆ ਨੂੰ ਨਾਲ ਲੈ ਕੇ ਪੁਲਿਸ ਨਾਲ ਰਾਬਤਾ ਕਰਕੇ ਮੌਕੇ ਉਤੇ ਜਾਕੇ ਮੂਰਤੀਆਂ ਦੇਖੀਆਂ ਹਨ ਅਤੇ ਮੂਰਤੀਆਂ ਨੂੰ ਕਾਫੀ ਹੱਦ ਤੱਕ ਜੰਗ ਲੱਗਿਆ ਹੋਇਆ ਹੈ।
ਨਰਿੰਦਰ ਵਿੱਚ ਨੇ ਦੱਸਿਆ ਕਿ ਉਹ ਤੁਰੰਤ ਅਸ਼ੋਕ ਕੋਹਲੀ, ਅਸ਼ਵਨੀ ਸ਼ਰਮਾ, ਡਾਕਟਰ ਪਰਵੀਨ, ਰਾਕੇਸ਼ ਤੁਲੀ ਸਮੇਤ ਪਹਿਲਾਂ ਮੌਕੇ 'ਤੇ ਪੁੱਜੇ ਅਤੇ ਪ੍ਰਾਪਤ ਹੋਈਆਂ ਮੂਰਤੀਆਂ ਸਬੰਧੀ ਪੁਲਿਸ ਥਾਣਾ ਕਲਾਨੌਰ ਤੇ ਐੱਸਐੱਚਓ ਨਿਰਮਲ ਸਿੰਘ ਨੂੰ ਜਾਣੂ ਕਰਵਾਇਆ ਅਤੇ ਤੁਰੰਤ ਪੁਲਿਸ ਥਾਣਾ ਮੌਕੇ 'ਤੇ ਪਹੁੰਚੇ। ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਧਾਰਮਿਕ ਮੂਰਤੀਆਂ ਉਹਨਾਂ ਨੇ ਆਪਣੇ ਸਪੁਰਦ ਕਰ ਲਈਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਮੂਰਤੀਆਂ ਨੂੰ ਪੂਰੇ ਸਤਿਕਾਰ ਨਾਲ ਰੱਖਿਆ ਗਿਆ ਹੈ ਅਤੇ ਮਾਹਰ ਪੰਡਿਤਾਂ ਤੋਂ ਇਸ ਮੂਰਤੀਆਂ ਦੀ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : Patiala News: ਦੁਖਦਾਈ ਖਬਰ; ਪਟਿਆਲਾ 'ਚ ਭੇਦਭਰੇ ਹਾਲਾਤ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਇਸ ਮੌਕੇ ਸਮੂਹ ਧਾਰਮਿਕ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਤੇ ਮੂਰਤੀਆਂ ਨੂੰ ਅਦਬ ਸਤਿਕਾਰ ਸਾਹਿਤ ਧਾਰਮਿਕ ਅਸਥਾਨ ਭਾਵ ਮੰਦਿਰ ਵਿੱਚ ਸੁਸ਼ੋਭਿਤ ਕਰਨ ਦੀ ਮੰਗ ਕੀਤੀ। ਮੌਕੇ ਉਪਰ ਪਹੁੰਚੀ ਪੁਲਿਸ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਲਿਆਉਣ ਤੋਂ ਬਾਅਦ ਅਦਬ ਸਤਿਕਾਰ ਨਾਲ ਮੂਰਤੀਆਂ ਨੂੰ ਅਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਿਸੇ ਮੰਦਿਰ ਵਿੱਚ ਸੁਸ਼ੋਭਿਤ ਕਰਨ ਦਾ ਵਿਸ਼ਵਾਸ ਦਵਾਇਆ।
ਇਹ ਵੀ ਪੜ੍ਹੋ : Punjab Vigilance Bureau: ਵਿਜੀਲੈਂਸ ਜਾਂਚ ਤੋਂ ਪਹਿਲਾਂ ਪਾਵਰਕਾਮ ਦੀ ਫਾਈਲ ਗੁੰਮ, ਥਰਮਲ ਪਲਾਂਟ ਦੀ ਪਹਿਲੀ ਬੋਲੀ ਦਸਤਾਵੇਜ਼ ਗਾਇਬ