Visakhapatnam Gas Leak: ਫਾਰਮਾ ਫੈਕਟਰੀ `ਚ ਗੈਸ ਲੀਕ ਹੋਣ ਹੋਇਆ ਵੱਡਾ ਧਮਾਕਾ; 4 ਲੋਕਾਂ ਦੀ ਹੋਈ ਮੌਤ
Andhra Pradesh Gas Leak: ਵਿਸ਼ਾਖਾਪਟਨਮ ਨੇੜੇ ਜਵਾਹਰ ਲਾਲ ਨਹਿਰੂ ਫਾਰਮੇਸੀ ਵਿੱਚ ਅੱਗ ਲੱਗੀ ਹੈ। ਇਹ ਅੱਗ ਇੰਨੀ ਭਿਆਨਕ ਸੀ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੈ। ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Gas Leakage In Andhra Pradesh: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਫਾਰਮਾ ਫੈਕਟਰੀ ਵਿਚ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਘਟਨਾ ਸੋਮਵਾਰ ਨੂੰ ਏਪੀ ਦੇ ਅਨਾਕਾਪੱਲੀ ਜ਼ਿਲ੍ਹੇ ਦੇ ਪਰਵਾਦਾ ਮੰਡਲ ਵਿੱਚ ਇੱਕ ਫਾਰਮੇਸੀ ਵਿੱਚ (Visakhapatnam Pharmacy Fire) ਵਾਪਰੀ ਹੈ।
ਵਰਕਰਾਂ ਨੇ ਗੈਸ ਲੀਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਇੱਕ ਜਾਨਲੇਵਾ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਹੁਣ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਫਾਰਮੇਸੀ ਮੈਨੇਜਮੈਂਟ ਮੁਤਾਬਕ ਵਿਸ਼ਾਖਾਪਟਨਮ ਦੇ ਫਾਰਮਾ ਸਿਟੀ 'ਚ ਲੌਰਸ ਕੰਪਨੀ ਦੇ ਯੂਨਿਟ-3 'ਚ ਸ਼ਾਰਟ ਸਰਕਟ ਕਾਰਨ (Gas Leakage In Andhra Pradesh) ਇਹ ਅੱਗ ਲੱਗੀ ਹੈ । ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਕਲੱਬ ਦੇ ਬਾਹਰ ਗੁੰਡਾਗਰਦੀ; ਮਹਿਲਾ ਕਰਮਚਾਰੀਆਂ ਨਾਲ ਕੀਤੀ ਕੁੱਟਮਾਰ
ਦੱਸ ਦੇਈਏ ਕਿ ਦੁਪਹਿਰ ਕਰੀਬ 3 ਵਜੇ, ਫਾਰਮਾ ਸ਼ਹਿਰ ਵਿੱਚ ਲੌਰਸ ਕੰਪਨੀ ਦੇ ਯੂਨਿਟ-3 ਵਿੱਚ (Visakhapatnam Pharmacy Fire) ਗੈਸ ਲੀਕ ਹੋ ਗਈ। ਕੁਝ ਕਰਮਚਾਰੀਆਂ ਨੇ ਗੈਸ ਲੀਕ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਅੱਗ ਲੱਗ ਗਈ। ਇਸ ਘਟਨਾ 'ਚ ਧਮਾਕੇ 'ਚ 4 ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਕੰਟਰੈਕਟ ਵਰਕਰ ਅਤੇ 2 ਪੱਕੇ ਕਰਮਚਾਰੀ ਸ਼ਾਮਲ ਸਨ। ਇਸ ਘਟਨਾ ਵਿੱਚ ਸਤੀਸ਼ ਨਾਂ ਦਾ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ KIMS ਹਸਪਤਾਲ ਵਿੱਚ ਚੱਲ ਰਿਹਾ ਹੈ।