Anindita Mitra News: ਸੀਨੀਅਰ ਆਈਏਐਸ ਅਧਿਕਾਰੀ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਸੋਮਵਾਰ ਨੂੰ ਸਕੱਤਰ ਸਹਿਕਾਰਤਾ ਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। 2007 ਬੈਚ ਦੇ ਆਈਏਐਸ ਅਧਿਕਾਰੀ ਸ੍ਰੀਮਤੀ ਮਿੱਤਰਾ ਨੇ ਡੀਸੀ ਐਸਬੀਐਸ ਨਗਰ ਤੇ ਹੁਸ਼ਿਆਰਪੁਰ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ, ਡਾਇਰੈਕਟਰ ਲੋਕ ਸੰਪਰਕ ਅਤੇ ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾਈਆਂ ਹਨ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Panchayat Elections: ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ 'ਚ ਪੰਜਾਬ ਸਰਕਾਰ! ਜਲਦ ਹੋਵੇਗਾ ਤਰੀਕਾਂ ਦਾ ਐਲਾਨ


ਇਸ ਦੌਰਾਨ ਅਹੁਦਾ ਸੰਭਾਲਣ ਉਪਰੰਤ ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ​​ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਰਾਹੀਂ ਸਮਾਜ ਦੇ ਹਰ ਵਰਗ ਖ਼ਾਸ ਕਰ ਕੇ ਕਿਸਾਨਾਂ ਤੇ ਕਮਜ਼ੋਰ ਵਰਗ ਦੀ ਭਲਾਈ ਦੀ ਵੱਡੀ ਸੰਭਾਵਨਾ ਹੈ। ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਤੇ ਗਤੀਸ਼ੀਲ ਅਗਵਾਈ ਹੇਠ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


ਕਾਬਿਲੇਗੌਰ ਹੈ ਕਿ ਅਗਸਤ ਮਹੀਨੇ ਵਿੱਚ ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ (ਐਮਸੀ) ਕਮਿਸ਼ਨਰ ਆਈਏਐਸ ਅਨਿੰਦਿਤਾ ਮਿੱਤਰਾ ਨੇ ਅਹੁਦੇ ਦਾ ਚਾਰਜ ਛੱਡ ਦਿੱਤਾ ਸੀ। ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਮਿਲਿਆ ਸੀ। ਦੱਸਣ ਯੋਗ ਹੈ ਕਿ ਨਗਰ ਨਿਗਮ ਕਮਿਸ਼ਨਰ ਅੰਨਦਿਤਾ ਮਿੱਤਰਾ ਪੰਜਾਬ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਹਨ ਉਹ ਡੈਪੂਟੇਸ਼ਨ ਤੇ ਇਸ ਅਹੁਦੇ 'ਤੇ ਤੈਨਾਤ ਸਨ। ਇਹ ਵੀ ਦੱਸਣ ਯੋਗ ਹੈ ਕਿ ਹੋਰ ਵਾਧੂ ਸਮਾਂ ਲੈਣ ਲਈ ਆਪਣੀ ਫਾਈਲ ਕੇਂਦਰ ਨੂੰ ਵੀ ਭਿਜਵਾਈ ਗਈ ਸੀ ਪਰ ਉਨ੍ਹਾਂ ਨੂੰ ਵਾਧੂ ਸਮਾਂ ਨਹੀਂ ਮਿਲਿਆ ਸੀ। 
ਗੌਰਤਲਬ ਹੈ ਕਿ 2007 ਬੈਚ ਦੇ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਅਗਸਤ 2021 ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ ਸੀ। ਉਹ ਪੰਜਾਬ ਕੇਡਰ ਤੋਂ ਏਜੀਐਮਯੂਟੀ ਕੇਡਰ (ਚੰਡੀਗੜ੍ਹ) ਹਿੱਸੇ ਵਿੱਚ ਅੰਤਰ-ਕੇਡਰ ਡੈਪੂਟੇਸ਼ਨ ‘ਤੇ ਦਫਤਰ ਵਿੱਚ ਸ਼ਾਮਲ ਹੋਏ ਸਨ।


ਇਹ ਵੀ ਪੜ੍ਹੋ : Amritpal News: ਕੁਲਵੰਤ ਸਿੰਘ ਰਾਓਕੇ 'ਤੇ ਲਗਾਏ ਐਨਐਸਏ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤਾ ਨੋਟਿਸ ਜਾਰੀ