Anjan Das Murder Case: ਸ਼ਰਧਾ ਵਾਲਕਰ ਕਤਲ ਮਾਮਲੇ ਤੋਂ ਬਾਅਦ ਹੁਣ ਦਿੱਲੀ ਦੇ ਤ੍ਰਿਲੋਕਪੁਰੀ ਅਤੇ ਪਾਂਡਵ ਨਗਰ ’ਚ ਮਨੁੱਖੀ ਸ਼ਰੀਰ ਦੇ ਅੰਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING


ਜਿਸ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਸ਼ਰੀਰ ਦੇ ਅੰਗਾਂ ਦੇ ਟੁਕੜੇ ਕੀਤੇ ਗਏ ਹਨ, ਉਸਦੀ ਪਹਿਚਾਣ ਅੰਜਨ ਦਾਸ ਵਜੋਂ ਹੋਈ ਹੈ। ਕਤਲ ਦਾ ਮਾਮਲਾ ਬਹੁਤ ਗੁੰਝਲਦਾਰ ਹੈ, ਤੁਹਾਨੂੰ ਸਮਝਣ ਲਈ ਇਸਦੀ ਸ਼ੁਰੂਆਤ ਤੋਂ ਜਾਨਣਾ ਹੋਵੇਗਾ। 
ਦਰਅਸਲ ਮ੍ਰਿਤਕ ਦੀ ਪਤਨੀ ਪੂਨਮ ਦਾ ਇਹ ਤੀਸਰਾ ਵਿਆਹ ਸੀ। ਪੂਨਮ ਨੇ ਆਪਣੇ ਪੁੱਤਰ ਦੀਪਕ ਨਾਲ ਮਿਲਕੇ ਕਤਲ ਕੀਤਾ। 



ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਸੂਤਰਧਾਰ ਪੂਨਮ ਦਾ ਪਹਿਲਾ ਵਿਆਹ ਸੁਖਦੇਵ ਨਾਲ ਹੋਇਆ ਸੀ, ਜੋ ਉਸਨੂੰ ਛੱਡ ਦਿੱਲੀ ਆ ਗਿਆ। ਜਦੋਂ ਪੂਨਮ ਸੁਖਦੇਵ ਨੂੰ ਲੱਭਣ ਦਿੱਲੀ ਆਈ ਤਾਂ ਉਸਦੀ ਮੁਲਾਕਾਤ ਕੱਲੂ ਨਾਲ ਹੋ ਗਈ। ਕੱਲੂ ਤੋਂ ਪੂਨਮ ਦੇ 3 ਬੱਚੇ ਹੋਏ, ਜਿਨ੍ਹਾਂ ’ਚੋਂ ਦੀਪਕ ਇੱਕ ਹੈ। ਬਾਅਦ ’ਚ ਜਿਗਰ ਫੇਲ੍ਹ ਹੋ ਜਾਣ ਦੀ ਵਜ੍ਹਾ ਨਾਲ ਕੱਲੂ ਦੀ ਵੀ ਮੌਤ ਹੋ ਗਈ ਤੇ ਪੂਨਮ ਅੰਜਨ ਦਾਸ ਨਾਲ ਰਹਿਣ ਲੱਗ ਪਈ। 



ਪੁਲਿਸ ਦੀ ਜਾਣਕਾਰੀ ’ਚ ਸਾਹਮਣੇ ਆਇਆ ਕਿ ਅੰਜਨ ਦਾਸ ਲਿਫ਼ਟ ਆਪ੍ਰੇਟਰ ਸੀ। ਦੀਪਕ, ਅੰਜਨ ਦਾਸ ਦੀ ਮਤਰੇਆ ਪੁੱਤਰ ਹੋਣ ਕਾਰਨ ਅਕਸਰ ਹੀ ਘਰ ’ਚ ਕਲੇਸ਼ ਰਹਿੰਦਾ ਸੀ, ਅੰਜਨ ਬਹੁਤੀ ਕਮਾਈ ਵੀ ਨਹੀਂ ਸੀ ਕਰਦਾ ਜਿਸ ਕਾਰਨ ਪੂਨਮ ਅਤੇ ਉਸਦੇ ਪੁੱਤਰ ਦੀਪਕ ਨੇ 30 ਮਈ ਦੀ ਰਾਤ ਉਸਦੀ ਹੱਤਿਆ ਕਰ ਦਿੱਤੀ।


 
ਡੀ. ਸੀ. ਪੀ. ਕ੍ਰਾਈਮ ਅਮਿਤ ਗੋਇਲ ਨੇ ਦੱਸਿਆ ਕਿ ਦੋਸ਼ੀ ਪੂਨਮ ਅਤੇ ਉਸਦੇ ਪੁੱਤਰ ਨੇ ਅੰਜਨ ਦਾਸ ਨੂੰ ਸ਼ਰਾਬ ਪਿਲਾਉਣ ਦੌਰਾਨ ਉਸਦੀ ਹੱਤਿਆ ਕਰ ਦਿੱਤਾ। ਲਾਸ਼ ਦੇ 2 ਟੁਕੜੇ ਕਰਨ ਤੋਂ ਬਾਅਦ ਪੂਰੀ ਰਾਤ ਕਮਰੇ ’ਚ ਰੱਖਿਆ ਤਾਂ ਜੋ ਪੂਰਾ ਖ਼ੂਨ ਵਹਿ ਜਾਵੇ। ਅਗਲੀ ਸਵੇਰ ਚਾਕੂ ਨਾਲ ਲਾਸ਼ ਦੇ ਟੁਕੜੇ ਕੀਤੇ ਅਤੇ ਪਲਾਸਟਿਕ ਦੇ ਲਿਫਾਫ਼ਿਆ ’ਚ ਭਰਿਆ। 



ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਅੰਜਨ ਦਾਸ ਆਸ਼ਕ ਮਿਜਾਜ ਦਾ ਬੰਦਾ ਸੀ। ਉਸਦੇ ਕਈ ਔਰਤਾਂ ਨਾਲ ਸ਼ਰੀਰਕ ਸਬੰਧ ਸਨ, ਜਿਸ ਕਾਰਨ ਉਹ ਕਈ-ਕਈ ਰਾਤਾਂ ਘਰ ਨਹੀਂ ਆਉਂਦਾ ਸੀ। ਇਸ ਗੱਲ ’ਤੇ ਜਦੋਂ ਪਤਨੀ ਪੂਨਮ ਅਤੇ ਦੀਪਕ ਨੇ ਇਤਰਾਜ਼ ਜਤਾਇਆ ਤਾਂ ਉਹ ਹਿੰਸਕ ਹੋ ਜਾਂਦਾ। 
ਹੋਰ ਤਾਂ ਹੋਰ ਅੰਜਨ ਦਾਸ ਆਪਣੇ ਮਤਰੇਏ ਪੁੱਤਰ ਦੀਪਕ ਦੀ ਘਰਵਾਲੀ ’ਤੇ ਵੀ ਬੁਰੀ ਨਜ਼ਰ ਰੱਖਦਾ ਸੀ। ਇਸ ਸਬੰਧ ’ਚ ਦੀਪਕ ਨੇ ਆਪਣੇ ਪਿਤਾ ਦਾ ਵਿਰੋਧ ਕੀਤਾ ਸੀ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਸੀ। ਜਿਸ ਤੇ ਚੱਲਦਿਆਂ ਮਾਂ-ਪੁੱਤ ਨੇ ਅੰਜਨ ਦਾਸ ਦੀ ਹੱਤਿਆ ਕਰ ਦਿੱਤੀ।