ਜਦੋਂ ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਗਈ ਸਲਾਮੀ!
ਮਨੀਸ਼ ਦੇ ਪਰਿਵਾਰ ਵਾਲਿਆਂ ਨੇ ਜਾਨਣ ਦੀ ਕੋਸ਼ਿਸ ਨਹੀਂ ਕੀਤੀ ਉਨ੍ਹਾਂ ਵਲੋਂ ਕਿਸਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ, ਭਾਵ ਮਨੀਸ਼ ਦੇ ਪਰਿਵਾਰ ਵਾਲਿਆਂ ਵਲੋਂ ਗਲਤੀ ਨਾਲ ਆਯੁਸ਼ ਦਾ ਸਸਕਾਰ ਕਰ ਦਿੱਤਾ ਗਿਆ।
Dead Body Change Case: ਲੁਧਿਆਣਾ ਦੇ ਸਿਵਲ ਹਸਪਤਾਲ ’ਚ ਮ੍ਰਿਤਕ ਦੇਹਾਂ ਬਦਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਹੁਣ ਮ੍ਰਿਤਕ ਦੇਹਾਂ ਬਦਲੇ ਜਾਣ ਦਾ ਖਮਿਆਜ਼ਾ ਪੁਲਿਸ ਵਿਭਾਗ (Punjab Police) ਨੂੰ ਵੀ ਭੁਗਤਣਾ ਪਿਆ। ਕਿਉਂਕਿ ਜਿਸ ਨੌਜਵਾਨ ਦੇ ਸਸਕਾਰ ਮੌਕੇ ਪੁਲਿਸ ਮੁਲਾਜ਼ਮਾਂ ਵਲੋਂ ਸਲਾਮੀ ਦਿੱਤੀ ਗਈ, ਉਹ ਪੁਲਿਸ ਵਿਭਾਗ ’ਚ ਨੌਕਰੀ ਨਹੀਂ ਕਰਦਾ ਸੀ।
ਜੀ. ਆਰ. ਪੀ ਪੁਲਿਸ ਮੁਲਾਜ਼ਮ ਮੁਨੀਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਉਸਦੀ ਮ੍ਰਿਤਕ ਦੇਹ ਵੀ ਮੋਰਚਰੀ ’ਚ ਰੱਖੀ ਹੋਈ ਸੀ। ਜਦੋਂ ਮਨੀਸ਼ ਦਾ ਪਰਿਵਾਰ ਉਸਦੀ ਦੇਹ ਲੈਣ ਆਇਆ ਤਾਂ ਹਸਪਤਾਲ ਦੇ ਕਰਮਚਾਰੀਆਂ ਨੇ ਗਲਤੀ ਨਾਲ ਆਯੁਸ਼ ਦੀ ਮ੍ਰਿਤਕ ਦੇਹ ਮਨੀਸ਼ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਸ ਦੌਰਾਨ ਮਨੀਸ਼ ਦੇ ਪਰਿਵਾਰ ਵਾਲਿਆਂ ਨੇ ਜਾਨਣ ਦੀ ਕੋਸ਼ਿਸ ਨਹੀਂ ਕੀਤੀ ਉਨ੍ਹਾਂ ਵਲੋਂ ਕਿਸਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ, ਭਾਵ ਮਨੀਸ਼ ਦੇ ਪਰਿਵਾਰ ਵਾਲਿਆਂ ਵਲੋਂ ਗਲਤੀ ਨਾਲ ਆਯੁਸ਼ ਦਾ ਸਸਕਾਰ ਕਰ ਦਿੱਤਾ ਗਿਆ। ਉੱਧਰ ਪੁਲਿਸ ਮੁਲਾਜ਼ਮਾਂ ਵਲੋਂ ਆਪਣੇ ਵਿਭਾਗ ਦੇ ਸਾਬਕਾ ਕਰਮਚਾਰੀ ਨੂੰ ਸਰਕਾਰੀ ਸਨਮਾਨਾਂ ਨਾਲ ਆਖਰੀ ਸਲਾਮੀ (Guard of Honor) ਦਿੱਤੀ ਗਈ।
ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਆਯੁਸ਼ ਦਾ ਪਰਿਵਾਰ ਉਸਦੀ ਦੇਹ ਲੈਣ ਸਿਵਲ ਹਸਪਤਾਲ ਪੁੱਜਿਆ। ਜਦੋਂ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ ਤਾਂ ਉਨ੍ਹਾਂ ਵੇਖਿਆ ਕਿ ਜੋ ਲਾਸ਼ ਉਨ੍ਹਾਂ ਨੂੰ ਦਿੱਤੀ ਜਾ ਰਹੀ ਸੀ, ਉਹ ਆਯੁਸ਼ ਦੀ ਨਹੀਂ ਸੀ। ਮਾਮਲੇ ਦਾ ਖ਼ੁਲਾਸਾ ਹੋਣ ’ਤੇ ਪਰਿਵਾਰਕ ਮੈਬਰਾਂ ਨੇ ਹਸਪਤਾਲ ’ਚ ਭੰਨ-ਤੋੜ ਕੀਤੀ।
ਉੱਧਰ ਦੂਜੇ ਪਾਸੇ ਇਸ ਹੰਗਾਮੇ ਤੋਂ ਬਾਅਦ ਡਾਕਟਰਾਂ ਨੇ ਵੀ ਹੜਤਾਲ ਕਰ ਦਿੱਤੀ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋਹਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ’ਤੇ ਸਿਵਲ ਹਸਪਤਾਲ ’ਚ ਭੰਨਤੋੜ ਕਰਨ ਤਹਿਤ ਕੀਤਾ ਗਿਆ ਹੈ, ਜਦਕਿ ਦੂਜਾ ਮਾਮਲਾ ਮ੍ਰਿਤਕ ਦੇਹ ਦੀ ਪਹਿਚਾਣ ਕੀਤੇ ਬਿਨਾ ਸਸਕਾਰ ਕਰਨ (ਭਾਵ ਅਣਗਹਿਲੀ) ਵਰਤਣ ਤਹਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਾਗਜ਼ ਦੀ ਪਤੰਗ ਬਣੀ 4 ਸਾਲਾਂ ਮਾਸੂਮ ਦਾ ਕਾਲ, ਅਣ-ਮਨੁੱਖੀ ਢੰਗ ਨਾਲ ਪ੍ਰਵਾਸੀ ਮਜ਼ਦੂਰ ਨੇ ਲਈ ਜਾਨ!