AP Dhillon ਨੇ Sidhu Moosewala ਨੂੰ ਵੱਖਰੇ ਅੰਦਾਜ਼ `ਚ ਦਿੱਤੀ ਸ਼ਰਧਾਂਜਲੀ
ਏਪੀ ਢਿੱਲੋਂ ਨੂੰ ਆਪਣੇ ਹਿੱਟ ਟ੍ਰੈਕਾਂ, ਜਿਵੇਂ ਐਕਸਕਿਊਜ਼, ਸਮਰ ਹਾਈ, ਦਿਲ ਨੂੰ, ਆਲ ਨਾਈਟ, ਹਿਲਜ਼, ਡਿਜ਼ਾਇਰਸ, ਵੋ ਨੂਰ, ਅਤੇ ਬਰਾਊਨ ਮੁੰਡੇ, ਸਣੇ ਕਈ ਗੀਤਾਂ ਲਈ ਜਾਣਿਆ ਜਾਂਦਾ ਹੈ।
AP Dhillon and Sidhu Moosewala news: AP Dhillon ਅੱਜ ਦੇ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮਾਂ ਵਿੱਚੋਂ ਇੱਕ ਹੈ। ਪੰਜਾਬੀ ਗਾਇਕ ਏਪੀ ਢਿੱਲੋਂ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ 'ਚ ਬਣਿਆ ਰਹਿੰਦਾ ਹੈ। ਇਸ ਦੌਰਾਨ ਪੰਜਾਬੀ ਗਾਇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਇੱਕ ਵੱਖਰੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ AP DHILLON ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪ੍ਰੋਫਾਈਲ ਫੋਟੋ ਹਟਾ ਕੇ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਦਿੱਤੀ ਹੈ ਜਿਸ ਨੂੰ ਦੇਖ ਕਿ AP DHILLON ਦੇ ਫੈਨਜ਼ ਕਾਫ਼ੀ ਹੈਰਾਨ ਹਨ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਹਾਲਾਂਕਿ ਏਪੀ ਢਿੱਲੋਂ ਦੇ ਪ੍ਰੋਫਾਈਲ ਫੋਟੋ ਲਗਾਉਣ ਪਿੱਛੇ ਕੋਈ ਖਾਸ ਵਜਾਹ ਸਾਹਮਣੇ ਨਹੀਂ ਆਈ ਹੈ। ਇਸ 'ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਉਸਦੀ ਨਿੰਦਾ ਵੀ ਕਰ ਰਹੇ ਹਨ ਕਿਉਂਕਿ ਸਿੱਧੂ ਮੂਸੇਵਾਲਾ ਅਤੇ ਏਪੀ ਢਿੱਲੋਂ ਵਿਚਕਾਰ ਕੁਝ ਵਿਵਾਦ ਵੀ ਚੱਲ ਰਿਹਾ ਸੀ ਜਿਸਦੇ ਚੱਲਦੇ ਪ੍ਰਸ਼ੰਸ਼ਕ ਕਾਫੀ ਹੈਰਾਨ ਹਨ।
ਇਹ ਵੀ ਪੜ੍ਹੋ: Punjab Budget Session 2023: "ਗਲਤ ਸ਼ਬਦਾਂ ਦੀ ਵਰਤੋਂ ਤੇ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ," ਰਾਜਪਾਲ ਦਾ ਵਿਧਾਨ ਸਭਾ ਨੂੰ ਸੰਬੋਧਨ
AP Dhillon ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਪੀ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ ਹੈ, ਅਤੇ ਉਸਦੇ ਇੰਸਟਾਗ੍ਰਾਮ 'ਤੇ 2.8 ਮਿਲੀਅਨ ਫਾਲੋਅਰਜ਼ ਹਨ। ਪੰਜਾਬ ਵਿੱਚ ਅਤੇ ਦੁਨੀਆਂ ਦੇ ਹਰ ਕੋਨੇ ਵਿੱਚ AP Dhillon ਦੀ ਗਾਇਕੀ ਨੂੰ ਪਸੰਦ ਕੀਤਾ ਜਾਂਦਾ ਹੈ। AP Dhillon ਨੇ ਕਾਫੀ ਥੋੜੇ ਸਮੇਂ ਵਿੱਚ ਆਪਣੀ ਕਲਾ ਦੇ ਨਾਲ ਆਪਣੇ ਗਾਇਕੀ ਕਰੀਅਰ ਵਿੱਚ ਨਾਮ ਵੱਡਾ ਹਾਸਿਲ ਕਰ ਲਿਆ ਹੈ।
ਏਪੀ ਢਿੱਲੋਂ ਨੂੰ ਆਪਣੇ ਹਿੱਟ ਟ੍ਰੈਕਾਂ, ਜਿਵੇਂ ਐਕਸਕਿਊਜ਼, ਸਮਰ ਹਾਈ, ਦਿਲ ਨੂੰ, ਆਲ ਨਾਈਟ, ਹਿਲਜ਼, ਡਿਜ਼ਾਇਰਸ, ਵੋ ਨੂਰ, ਅਤੇ ਬਰਾਊਨ ਮੁੰਡੇ, ਸਣੇ ਕਈ ਗੀਤਾਂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਰੇਨਿੰਗ ਲੈਣ ਲਈ ਸਿੰਗਾਪੁਰ ਜਾ ਰਹੇ ਪ੍ਰਿੰਸੀਪਲਜ਼ ਦੇ ਦੂਜੇ ਬੈਚ ਨੂੰ ਕੀਤਾ ਰਵਾਨਾ
(For more news apart from AP Dhillon and Sidhu Moosewala, stay tuned to Zee PHH)