Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ 25 ਮੁਲਜ਼ਮਾਂ ਵਿਚੋਂ 23 ਦੀ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ੀ ਹੋਈ। 23 ਮੁਲਜ਼ਮਾਂ ਵਿਚੋਂ ਦੋ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਫਿਜੀਕਲ ਤੌਰ ਉਤੇ ਤੇ 21 ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਲਾਰੈਂਸ ਬਿਸ਼ਨੋਈ ਤੇ ਮਨਦੀਪ ਮੰਨੇ ਨੂੰ ਕਿਸੇ ਹੋਰ ਕੇਸ ਵਿੱਚ ਰਿਮਾਂਡ ਉਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ।


COMMERCIAL BREAK
SCROLL TO CONTINUE READING

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪਵਨ ਬਿਸ਼ਨੋਈ ਤੇ ਨਸੀਬਦੀਨ ਨੂੰ ਫਿਜੀਕਲ ਤੌਰ ਉਤੇ ਪੇਸ਼ ਕੀਤਾ ਗਿਆ ਜਦੋਂ ਬਾਕੀ 21 ਦੀ ਪੇਸ਼ੀ ਵੀਡੀਓ ਕਾਨਫ਼ਰੰਸ ਜ਼ਰੀਏ ਕੀਤੀ ਗਈ ਜਦੋਂ ਕਿ ਲਾਰੈਂਸ ਬਿਸ਼ਨੋਈ ਤੇ ਮਨਦੀਪ ਮੰਨੇ ਨੂੰ ਕਿਸੇ ਮਾਮਲੇ ਵਿੱਚ ਰਿਮਾਂਡ ਉਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ।


ਉਨ੍ਹਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਚਾਰਜ ਫਰੇਮ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਪੇਸ਼ੀ 6 ਸਤੰਬਰ  ਨੂੰ ਹੋਵੇਗੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੇਸ਼ੀ ਸੀ ਤੇ ਅੱਜ ਚਾਰਜ਼ ਫਰੇਮ ਕੀਤਾ ਜਾਣਾ ਸੀ ਪਰ ਇਹ ਪੇਸ਼ੀ ਵੀਡੀਓ ਕਾਨਫਰੰਸ ਜ਼ਰੀਏ ਹੋਈ ਹੈ।


ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ


ਉਨ੍ਹਾਂ ਨੇ ਦੱਸਿਆ ਕਿ ਕੋਰਟ ਵਿੱਚ ਪ੍ਰੋਸੈਸ ਜਾਰੀ ਹੈ ਅਤੇ ਅੱਜ ਐਸਐਸਪੀ ਨੂੰ ਵੀ ਮਿਲ ਕੇ ਆਏ ਹਾਂ ਅਤੇ ਉਨ੍ਹਾਂ ਨਾਲ ਵੀ ਕਈ ਗੱਲਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਪੇਸ਼ੀ ਜਲਦੀ ਹੋਵੇ ਅਤੇ ਚਾਰਜ ਵੀ ਫਰੇਮ ਹੋਵੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਫਿਜ਼ੀਕਲ ਤੌਰ ਉਤੇ ਕੀਤਾ ਜਾ ਰਿਹਾ ਪਰ ਮਾਨਯੋਗ ਅਦਾਲਤ ਤੇ ਪੂਰਾ ਵਿਸ਼ਵਾਸ ਹੈ। 
ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤ ਉੱਤੇ ਪੂਰਾ ਵਿਸ਼ਵਾਸ ਹੈ ਅਤੇ ਕੇਸ ਅੱਗੇ ਕਮਿਟ ਹੋਇਆ ਹੈ। ਅਦਾਲਤ ਆਪਣਾ ਕੰਮ ਸਟੈੱਪ ਵਾਈ ਸਟੈਪ ਪਰਸੀਜ਼ਰ ਅਨੁਸਾਰ ਕਰ ਰਹੀ ਹੈ ਅਤੇ ਠੀਕ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਅਸੀਂ ਅਦਾਲਤ ਦੇ ਨਾਲ ਸਹਿਮਤ ਹਾਂ।


ਇਹ ਵੀ ਪੜ੍ਹੋ : Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ; ਚੰਦਰਯਾਨ-3 ਦੀ ਲੈਂਡਿੰਗ ਨਾਲ ਦੁਨੀਆ ਦੇ ਨਕਸ਼ੇ 'ਤੇ ਚਮਕਿਆ ਇੰਡੀਆ