ਚੰਡੀਗੜ: ਸੇਬ ਖਾਣ ਦੇ ਕਈ ਸਿਹਤ ਲਾਭ ਹਨ। ਲੋਕਾਂ ਨੂੰ ਰੋਜ਼ਾਨਾ ਇਕ ਸੇਬ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸੇਬ ਵਿਚ ਵਿਟਾਮਿਨ ਬੀ6, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਂਗਨੀਜ਼ ਦੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸੇਬ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਪਰ ਸੇਬ ਲਾਭ ਦੇਣ ਦੀ ਬਜਾਏ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਜੀ ਹਾਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਸੇਬ ਦੇ ਨਾਲ ਜਾਂ ਬਾਅਦ ਵਿਚ ਖਾਣ ਨਾਲ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ...


COMMERCIAL BREAK
SCROLL TO CONTINUE READING

 


ਸੇਬ ਖਾਣ ਤੋਂ ਬਾਅਦ ਨਹੀਂ ਖਾਣੀ ਚਾਹੀਦੀ ਮੂਲੀ


ਸੇਬ ਖਾਣ ਦੇ ਤੁਰੰਤ ਬਾਅਦ ਮੂਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਸੇਬ ਅਤੇ ਮੂਲੀ ਦੋਨਾਂ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ। ਇਸ ਲਈ ਸੇਬ ਖਾਣ ਦੇ ਤੁਰੰਤ ਬਾਅਦ ਮੂਲੀ ਖਾਣ ਨਾਲ ਸਰੀਰ 'ਚ ਬਲਗਮ ਵਧ ਸਕਦਾ ਹੈ। ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।


 


ਸੇਬ ਖਾਣ ਤੋਂ ਬਾਅਦ ਨਾ ਪੀਓ ਪਾਣੀ


ਸੇਬ ਖਾਣ ਤੋਂ ਬਾਅਦ ਵੀ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਸੇਬ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਦਾ PH ਪੱਧਰ ਵਿਗੜ ਸਕਦਾ ਹੈ। ਇਸ ਨਾਲ ਪਾਚਨ ਕਿਰਿਆ ਵਿਚ ਗੜਬੜੀ, ਆਂਦਰਾਂ ਦਾ ਫੁੱਲਣਾ ਅਤੇ ਬਦਹਜ਼ਮੀ ਹੋ ਸਕਦੀ ਹੈ। ਨਾਲ ਹੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।


 


ਦਹੀਂ ਤੋਂ ਕਰੋ ਪ੍ਰਹੇਜ


ਸੇਬ ਖਾਣ ਦੇ ਤੁਰੰਤ ਬਾਅਦ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਸੇਬ ਅਤੇ ਦਹੀਂ ਦੋਹਾਂ ਦਾ ਠੰਡਾ ਪ੍ਰਭਾਵ ਹੁੰਦਾ ਹੈ। ਇਸ ਲਈ ਸੇਬ ਖਾਣ ਦੇ ਤੁਰੰਤ ਬਾਅਦ ਦਹੀਂ ਖਾਣ ਨਾਲ ਵੀ ਸਰੀਰ 'ਚ ਬਲਗਮ ਵਧ ਸਕਦਾ ਹੈ। ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।


 


ਸੇਬ ਤੋਂ ਬਾਅਦ ਖੱਟੇ ਫਲ ਅਤੇ ਆਚਾਰ ਦਾ ਨਾ ਕਰੋ ਸੇਵਨ


ਸੇਬ ਖਾਣ ਤੋਂ ਤੁਰੰਤ ਬਾਅਦ ਖੱਟੇ ਫਲ ਅਤੇ ਅਚਾਰ ਨਹੀਂ ਖਾਣੇ ਚਾਹੀਦੇ। ਕਿਉਂਕਿ ਸੇਬ ਖਾਣ ਦੇ ਤੁਰੰਤ ਬਾਅਦ ਖੱਟੇ ਫਲ ਅਤੇ ਅਚਾਰ ਦਾ ਸੇਵਨ ਕਰਨ ਨਾਲ ਪੇਟ ਵਿਚ ਸਿਟਰਿਕ ਐਸਿਡ ਵਧ ਸਕਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


 


WATCH LIVE TV