Khanna News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਯਤਨ ਜਾਰੀ ਹਨ। ਜਿਸ ਦੇ ਮੱਦੇਨਜ਼ਰ ਭਾਜਪਾ ਨੇ ਪਟਿਆਲਾ ਦੇ ਅਭਿਨਵ ਕੋਲੀ ਨੂੰ ਖੰਨਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਉਨ੍ਹਾਂ ਨੂੰ ਜਲੰਧਰ ਉਪ ਚੋਣ ਵਿੱਚ ਲੋਕ ਸਭਾ ਦਾ ਸਹਿ-ਇੰਚਾਰਜ ਵੀ ਨਿਯੁਕਤ ਕੀਤਾ ਸੀ।


COMMERCIAL BREAK
SCROLL TO CONTINUE READING

ਕੋਲੀ ਪੰਜਾਬ ਐਨਐਸਯੂਆਈ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।


ਤੁਹਾਨੂੰ ਦੱਸ ਦੇਈਏ ਕਿ ਅਭਿਨਵ ਕੋਲੀ ਇਸ ਤੋਂ ਪਹਿਲਾਂ ਅਭਿਨਵ ਕੋਲੀ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹਿ ਚੁੱਕੇ ਹਨ। ਅਭਿਨਵ ਕੋਲੀ ਕਾਂਗਰਸ ਪਾਰਟੀ ਦੀ ਤਰਫੋਂ ਰਾਸ਼ਟਰੀ ਪੱਧਰ 'ਤੇ ਬੁਲਾਰੇ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਹਨ, ਜਿਸ ਕਾਰਨ ਨੌਜਵਾਨਾਂ 'ਚ ਉਨ੍ਹਾਂ ਦਾ ਦਬਦਬਾ ਕਾਫੀ ਜ਼ਿਆਦਾ ਰਿਹਾ ਹੈ।। ਪੰਜਾਬ ਐਨਐਸਯੂਆਈ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।


ਅਭਿਨਵ ਕੋਲੀ, ਮੂਲ ਵਾਸੀ ਕਾਂਗੜਾ


ਅਭਿਨਵ ਕੋਲੀ ਪਹਿਲਾ ਕਾਂਗਰਸ ਪਾਰਟੀ ਵਿੱਚ ਕਾਫੀ ਜ਼ਿਆਦਾ ਐਕਟਿਵ ਸਨ। ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਪਾਰਟੀ ਉਨ੍ਹਾਂ ਤੇ ਕਾਫੀ ਜਿਆਦਾ ਭਰੋਸਾ ਦਿਖਾਉਂਦੀ ਹੈ, ਉਹ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ।