ਸਿੱਕਮ ’ਚ ਫ਼ੌਜ ਦਾ ਟਰੱਕ ਡੂੰਘੀ ਖੱਡ ’ਚ ਡਿੱਗਿਆ, 16 ਜਵਾਨ ਸ਼ਹੀਦ ਅਤੇ 4 ਜਖ਼ਮੀ
ਦੁਰਘਟਨਾਗ੍ਰਸਤ ਹੋਇਆ ਫ਼ੌਜ ਦਾ ਟਰੱਕ 3 ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਚਟਨ ਤੋਂ ਸਵੇਰੇ ਥੰਗੂ ਵੱਲ ਜਾ ਰਿਹਾ ਸੀ। ਜੇਮਾ ਜਾ ਰਿਹਾ ਇਹ ਟਰੱਕ ਇੱਕ ਤਿੱਖਾ ਮੋੜ ਆਉਣ ’ਤੇ ਸਲਿੱਪ ਹੋਣ ਕਾਰਨ ਹੇਠਾਂ ਡੂੰਘੀ ਖੱਡ ’ਚ ਜਾ ਡਿੱਗਿਆ।
Accident of Army truck in North Sikkim: ਉੱਤਰੀ ਸਿਕੱਮ ’ਚ ਸ਼ੁੱਕਰਵਾਰ ਨੇ ਭਾਰਤੀ ਫ਼ੌਜ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ, ਜਿਸ ’ਚ ਤਕਰੀਬਨ 16 ਜਵਾਨ ਸ਼ਹੀਦ ਹੋ ਗਏ ਹਨ।
ਭਾਰਤੀ ਫ਼ੌਜ ਦੁਆਰਾ ਜਾਰੀ ਕੀਤੇ ਗਏ ਬਿਆਨ ’ਚ ਦੱਸਿਆ ਗਿਆ ਹੈ 23 ਦਿਸੰਬਰ, 2022 ਨੂੰ ਜੇਮਾ, ਉੱਤਰੀ ਸਿਕੱਮ ’ਚ ਫ਼ੌਜ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ, ਇਸ ਹਾਦਸੇ ’ਚ 16 ਜਵਾਨਾਂ ਨੇ ਆਪਣੀ ਜਾਨ ਗਵਾਈ ਹੈ।
ਫ਼ੌਜ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਹੋਇਆ ਟਰੱਕ 3 ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਚਟਨ ਤੋਂ ਸਵੇਰੇ ਥੰਗੂ ਵੱਲ ਜਾ ਰਿਹਾ ਸੀ। ਜੇਮਾ ਜਾ ਰਿਹਾ ਟਰੱਕ ਇੱਕ ਤਿੱਖਾ ਮੋੜ ਆਉਣ ’ਤੇ ਸਲਿੱਪ ਹੋਣ ਕਾਰਨ ਹੇਠਾਂ ਡੂੰਘੀ ਖੱਡ ’ਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਬਚਾਓ ਅਭਿਆਨ ਤੁਰੰਤ ਸ਼ੁਰੂ ਕਰ ਦਿੱਤਾ ਗਿਆ, ਚਾਰ ਜਖ਼ਮੀ ਜਵਾਨਾਂ ਨੂੰ ਹਵਾਈ ਮਾਰਗ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਇਸ ਮੌਕੇ ਭਾਰਤੀ ਫ਼ੌਜ ਦੁਆਰਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਇਸ ਦੁੱਖ ਦੀ ਘੜੀ ’ਚ ਉਹ ਪੀੜਤ ਪਰਿਵਾਰਾਂ ਦੀ ਨਾਲ ਹੈ। ਦੱਸਣਯੋਗ ਹੈ ਕਿ ਨਾਰਥ ਸਿਕੱਮ ਬੇਹੱਦ ਖ਼ਤਰਨਾਕ ਇਲਾਕਾ ਹੈ, ਇਨ੍ਹਾਂ ਦਿਨਾਂ ’ਚ ਇਹ ਪੂਰਾ ਬਰਫ਼ ਨਾਲ ਢੱਕਿਆ ਰਹਿੰਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ, "ਉੱਤਰੀ ਭਾਰਤ (North Sikkim) ’ਚ ਇੱਕ ਸੜਕ ਦੁਰਘਟਨਾ ਦੌਰਾਨ ਭਾਰਤੀ ਫ਼ੌਜ ਦੇ ਜਵਾਨਾਂ ਦੀ ਜਾਨ ਜਾਣ ਦਾ ਉਨ੍ਹਾਂ ਡੂੰਘਾ ਦੁੱਖ ਹੋਇਆ ਹੈ। ਦੇਸ਼ ਉਨ੍ਹਾਂ ਫ਼ੌਜੀਆਂ ਦੀ ਸੇਵਾ-ਭਾਵਨਾ ਅਤੇ ਨਿਸ਼ਠਾ ਲਈ ਤਹਿ-ਦਿਲੋਂ ਧੰਨਵਾਦੀ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਸਦਕਾ ਨਵਜੋਤ ਸਿੱਧੂ ਆਉਣਗੇ ਜੇਲ੍ਹ ’ਚੋਂ ਬਾਹਰ