Fraud Case: ਹਰਿਆਣਾ ਦਾ ਮੁੱਖ ਸਕੱਤਰ ਬਣ ਕੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ; ਸਾਬਕਾ ਫ਼ੌਜੀ ਸੁਰੱਖਿਆ ਮੁਲਾਜ਼ਮ ਵਜੋਂ ਸਨ ਤਾਇਨਾਤ
Fraud Case: ਖਰੜ ਸੀਆਈਏ ਸਟਾਫ ਵੱਲੋਂ ਹਰਿਆਣਾ ਸਰਕਾਰ ਦਾ ਮੁੱਖ ਸਕੱਤਰ ਬਣ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਨਕਲੀ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਹੈ।
Fraud Case: ਖਰੜ ਸੀਆਈਏ ਸਟਾਫ ਵੱਲੋਂ ਹਰਿਆਣਾ ਸਰਕਾਰ ਦਾ ਮੁੱਖ ਸਕੱਤਰ ਬਣ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਨਕਲੀ ਅਫ਼ਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੇ ਏਐਸਆਈ ਗੁਰਪ੍ਰਤਾਪ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਰਬਜੀਤ ਸਿੰਘ ਸੰਧੂ ਜੋ ਕਿ ਮੋਹਾਲੀ ਦੇ ਸੈਕਟਰ-82 ਵਜੋਂ ਹੋਈ ਹੈ। ਏਐਸਆਈ ਗੁਰਪ੍ਰਤਾਪ ਨੇ ਦੱਸਿਆ ਕਿ ਦੋਸ਼ੀ ਕੁਰਾਲੀ ਵੱਲੋਂ ਆ ਰਿਹਾ ਸੀ ਤੇ ਖਰੜ ਸਿਵਜੋਤ ਇਨਕਲੇਵ ਕੋਲੋਂ ਉਸ ਨੂੰ ਕਾਬੂ ਕੀਤਾ ਹੈ ਜਿੱਥੇ ਇਹ ਨਕਲੀ ਅਫਸਰ ਬਣ ਲੋਕਾ ਨਾਲ ਠੱਗੀਆਂ ਮਾਰਦਾ ਸੀ ਉੱਥੇ ਹੀ ਇਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉਤੇ ਨਕਲੀ ਵੀਜ਼ੇ ਲਗਾ ਕੇ ਕਰੋੜਾਂ ਦੀ ਜਾਇਦਾਦ ਬਣਾ ਚੁੱਕਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਆਪਣੀ ਫਾਰਚੂਨਰ ਗੱਡੀ ਉਪਰ ਲਾਲ ਬੱਤੀ ਲਗਾ ਕੇ ਘੁੰਮਦਾ ਸੀ ਅਤੇ ਆਪਣੇ ਨਾਲ ਦੋ ਗੱਡੀਆਂ ਵਿੱਚ ਰਿਟਾਇਰ ਫੌਜੀਆਂ ਨੂੰ ਸਕਿਓਰਿਟੀ ਗਾਰਡ ਵਜੋਂ ਰੱਖਿਆ ਹੋਇਆ ਸੀ ਤੇ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਸਾਥੀਆਂ ਨੂੰ ਫੜਨ ਲਈ ਕਈ ਜਗ੍ਹਾ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਖਰੜ ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਖਰੜ ਸਿਟੀ ਥਾਣੇ ਵਿੱਚ ਦੋਸ਼ੀ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਖਰੜ ਦੀ ਅਦਾਲਤ ਨੇ ਦੋਸ਼ੀ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਹੁਕਮ ਸੁਣਾਏ ਹਨ।
ਪੰਜਾਬ 'ਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ
ਸੀਆਈਏ ਸਟਾਫ਼ ਦੀ ਪੁਲਿਸ ਨੇ ਚੈਕਿੰਗ ਲਈ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸ਼ਰਾਰਤੀ ਠੱਗ ਸਰਬਜੀਤ ਸਿੰਘ ਸੰਧੂ ਕੁਰਾਲੀ ਤੋਂ ਖਰੜ ਆ ਰਿਹਾ ਹੈ। ਉਸ ਖ਼ਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਫਾਰਚੂਨਰ ਅਤੇ ਦੋ ਐਂਡੇਵਰ ਕਾਰਾਂ ਨੂੰ ਰੋਕ ਕੇ ਉਕਤ ਦੋਸ਼ੀ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।
ਸਾਬਕਾ ਫ਼ੌਜੀਆਂ ਸੁਰੱਖਿਆ ਮੁਲਾਜ਼ਮ ਵਜੋਂ ਸਨ ਤਾਇਨਾਤ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਚਲਾਕ ਹੈ। ਜਦੋਂ ਵੀ ਉਹ ਕਿਤੇ ਜਾਂਦੇ ਹਨ ਤਾਂ ਕਾਰ 'ਤੇ ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ ਅਤੇ ਨੀਲੀ ਬੱਤੀ ਲਗਾ ਦਿੰਦੇ ਹਨ। ਇਸ ਦੇ ਨਾਲ ਹੀ ਅਗਲੀ ਕਾਰ 'ਤੇ ਪਾਇਲਟ ਦਾ ਝੰਡਾ ਅਤੇ ਲਾਲ ਬੱਤੀ ਲਗਾਈ ਜਾਂਦੀ ਹੈ ਜਦਕਿ ਪਿਛਲੀ ਕਾਰ 'ਤੇ ਐਸਕਾਰਟ ਦਾ ਝੰਡਾ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਲਾਇਸੈਂਸੀ ਹਥਿਆਰਾਂ ਵਾਲੇ ਸਾਬਕਾ ਸੈਨਿਕਾਂ ਨੂੰ ਆਪਣੇ ਸੁਰੱਖਿਆ ਗਾਰਡਾਂ ਵਿੱਚ ਗੰਨਮੈਨ ਵਜੋਂ ਰੱਖਿਆ ਗਿਆ ਹੈ, ਹਾਲਾਂਕਿ ਉਹ ਅਪਰਾਧੀਆਂ ਦੇ ਕਾਰਨਾਮੇ ਤੋਂ ਜਾਣੂ ਨਹੀਂ ਹਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਤਿਰ ਨੇ ਆਪਣੇ ਨਾਂ 'ਤੇ ਉੱਚ ਅਧਿਕਾਰੀਆਂ ਦੇ ਜਾਅਲੀ ਆਈਡੀ ਕਾਰਡ ਵੀ ਬਣਾਏ ਹੋਏ ਹਨ। ਇਨ੍ਹਾਂ ਦੀ ਵਰਤੋਂ ਕਰਕੇ ਉਹ ਠੱਗੀ ਕਰਦਾ ਹੈ। ਫਰਜ਼ੀ ਪਛਾਣ ਪੱਤਰ 'ਚ ਰਾਜਪੁਰਾ ਦਾ ਪਤਾ ਦਿੱਤਾ ਗਿਆ ਹੈ ਅਤੇ ਇਸ ਪਤੇ 'ਤੇ ਇਕ ਪਿਸਤੌਲ ਵੀ ਖ਼ਰੀਦਿਆ ਗਿਆ ਹੈ। ਗੱਡੀਆਂ ਤੇ ਗੰਨਮੈਨਾਂ ਦਾ ਪ੍ਰਭਾਵ ਦਿਖਾ ਕੇ ਭੋਲੇ-ਭਾਲੇ ਲੋਕਾਂ ਦੇ ਪਾਸਪੋਰਟ ਲੈ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ 'ਤੇ ਜਾਅਲੀ ਵੀਜ਼ਾ ਸਟਿੱਕਰ ਲਗਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ, ਇਸ ਤਰ੍ਹਾਂ ਉਸ ਨੇ ਕਰੋੜਾਂ ਦੀ ਜਾਇਦਾਦ ਬਣਾ ਲਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਵੱਡਾ ਖ਼ੁਲਾਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ : Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ 'ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ