ਚੰਡੀਗੜ੍ਹ- ਹਿੰਦੂ ਧਰਮ ਲਈ ਨਰਾਤੇ ਬਹੁਤ ਮਹੱਤਵਪੂਰਨ ਤਿਉਹਾਰ ਹੈ। ਅੱਸੂ ਦੇ ਨਰਾਤਿਆਂ ਦੇ ਸ਼ੁਭ ਅਵਸਰ ‘ਤੇ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਹ ਤਿਉਹਾਰ ਨੌਂ ਦਿਨਾਂ ਲਈ ਮਨਾਇਆ ਜਾਂਦਾ ਹੈ। ਮਾਂ ਦੁਰਗਾ ਨੂੰ ਵੇਦਾਂ ਅਤੇ ਪੁਰਾਣਾਂ ਵਿਚ ਸ਼ਕਤੀ ਦਾ ਇਕ ਰੂਪ ਮੰਨਿਆ ਜਾਂਦਾ ਹੈ, ਜੋ ਇਸ ਸੰਸਾਰ ਨੂੰ ਅਸੁਰਾਂ ਤੋਂ ਬਚਾਉਂਦੇ ਹਨ। 


COMMERCIAL BREAK
SCROLL TO CONTINUE READING

ਨਰਾਤਿਆਂ ਦੇ ਪਹਿਲੇ ਦਿਨ ਹੀ ਮੰਦਰਾਂ ਵਿੱਚ ਰੋਣਕਾਂ ਦਿਖਾਈ ਦੇ ਰਹੀਆਂ ਹਨ ਤੇ ਮੰਦਰਾ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਹੈ। ਚੰਡੀਗੜ੍ਹ-ਪੰਚਕੂਲਾ ਦੇ ਮਨਸਾ ਦੇਵੀ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਨਤਮਸਤਕ ਹੋ ਰਹੇ ਹਨ। ਸੰਗਤਾਂ ਵਿੱਚ ਮਾਤਾ ਰਾਣੀ ਦੇ ਦਰਸ਼ਨਾ ਦਾ ਬਹੁਤ ਉਤਸ਼ਾਹ ਹੈ। ਪ੍ਰਸ਼ਾਸਨ ਵੱਲੋਂ ਵੀ ਨਰਾਤਿਆਂ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ। ਮੰਦਰਾ ਵਿੱਚ ਸਕਿਉਰਟੀ ਵੀ ਤੈਨਾਤ ਕੀਤੀ ਗਈ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਕਮੇਟੀ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ।