Asaram Bapu news: 2013 ਦੇ ਬਲਾਤਕਾਰ ਮਾਮਲੇ `ਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ
ਇਸ ਤੋਂ ਇਲਾਵਾ ਸਾਲ 2013 ਦੇ ਇੱਕ ਮਾਮਲੇ `ਚ ਸੂਰਤ ਦੀ ਇੱਕ ਲੜਕੀ ਨੇ ਆਸਾਰਾਮ `ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ।
Asaram Bapu Rape Case Life Imprisonment News: ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਵੱਲੋਂ ਮੰਗਲਵਾਰ ਨੂੰ 2013 ਦੇ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦਈਏ ਕਿ ਆਸਾਰਾਮ ਬਾਪੂ ਨੂੰ ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਧਾਰਾ 376 ਅਤੇ 377 ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੌਰਾਨ ਸਰਕਾਰੀ ਵਕੀਲ ਆਰਸੀ ਕੋਡੇਕਰ ਵੱਲੋਂ ਕਿਹਾ ਗਿਆ ਕਿ ਅਦਾਲਤ ਵੱਲੋਂ ਪੀੜਤਾ ਨੂੰ 50,000 ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 81 ਸਾਲ ਦੇ ਆਸਾਰਾਮ ਬਾਪੂ 2013 ਵਿੱਚ ਰਾਜਸਥਾਨ ਦੇ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਇੱਕ ਹੋਰ ਮਾਮਲੇ ਵਿੱਚ ਜੋਧਪੁਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵਿੱਚ ਸਥਾਨਕ ਮੁਸਲਮਾਨਾਂ ਵੱਲੋਂ ਇੱਕ ਸਿੱਖ ਤੇ ਉਸਦੀ ਧੀ ਨੂੰ ਜਾਨੋ ਮਾਰਨ ਦੀ ਧਮਕੀ
ਇਸ ਤੋਂ ਇਲਾਵਾ ਸਾਲ 2013 ਦੇ ਇੱਕ ਮਾਮਲੇ 'ਚ ਸੂਰਤ ਦੀ ਇੱਕ ਲੜਕੀ ਨੇ ਆਸਾਰਾਮ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ 68 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ ਅਤੇ ਆਸਾਰਾਮ ਸਣੇ ਕੁੱਲ 7 ਦੋਸ਼ੀ ਪਾਏ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁੱਲ ਅੱਠ ਮੁਲਜ਼ਮ ਸਨ ਹਾਲਾਂਕਿ ਉਨ੍ਹਾਂ ਵਿੱਚੋਂ ਇੱਕ ਸਰਕਾਰੀ ਗਵਾਹ ਬਣ ਗਿਆ ਸੀ। ਫਿਲਹਾਲ ਆਸਾਰਾਮ ਇਸ ਸਮੇਂ ਜੋਧਪੁਰ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਪੜ੍ਹੋ: Jio 5G services in Punjab: ਪੰਜਾਬ ਦੇ 2 ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਈਆਂ Jio 5G ਦੀਆਂ ਸੇਵਾਵਾਂ
(For more news apart from Asaram Bapu getting life Imprisonment in rape case, stay tuned to Zee PHH)