Asees Kaur and Goldie Sohel Engagement news: ਬਾਲੀਵੁੱਡ ਦੀ ਪ੍ਰਸਿੱਧ ਗਾਇਕ ਅਸੀਸ ਕੌਰ, ਜੋ ਕਿ ਆਪਣੀ ਦਮਦਾਰ ਆਵਾਜ਼ ਲਈ ਜਾਣੀ ਜਾਂਦੀ ਹੈ, ਉਸਨੇ ਗੋਲਡੀ ਸੋਹੇਲ ਨਾਲ ਮੰਗਣੀ ਕਰਵਾ ਲਈ ਹੈ। ਅਸੀਸ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ।  


COMMERCIAL BREAK
SCROLL TO CONTINUE READING

ਅਸੀਸ ਕੌਰ ਅੱਜ ਨਾ ਸਿਰਫ਼ ਪੰਜਾਬ 'ਚ ਸਗੋਂ ਪੂਰੇ ਦੇਸ਼ ਵਿੱਚ ਮਸ਼ਹੂਰ ਹੈ ਅਤੇ ਉਸ ਨੇ ਬਾਲੀਵੁੱਡ ਨੂੰ 'ਰਾਤਾ ਲੰਬੀਆਂ', 'ਦਿਲਬਰ' ਸਣੇ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਅਸੀਸ ਕੌਰ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਈ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।  


ਦੱਸ ਦਈਏ ਕਿ ਅਸੀਸ ਕੌਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਸੰਬੰਧੀ ਖਾਸ ਗੱਲਾਂ ਸਾਂਝੀ ਕਰਦੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮੰਗਣੀ ਦੀ ਖੁਸ਼ਖਬਰੀ ਫੈਨਜ਼ ਨਾਲ ਸਾਂਝੀ ਕੀਤੀ।


ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਗਾਇਕ ਗੋਲਡੀ ਸੋਹੇਲ ਨਾਲ ਆਪਣੀ ਮੰਗਣੀ (Asees Kaur and Goldie Sohel Engagement news) ਦਾ ਐਲਾਨ ਕੀਤਾ ਅਤੇ ਤਸਵੀਰ ਸਾਂਝੀ ਕੀਤੀ। ਦੱਸਣਯੋਗ ਹੈ ਕਿ ਜੋੜੇ ਦੀ ਮੰਗਣੀ ਗੁਰਦੁਆਰੇ ਵਿੱਚ ਹੋਈ ਹੈ ਅਤੇ ਦੋਵੇਂ ਪੇਸਟਲ ਨੀਲੇ ਅਤੇ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਟਵਿਨ ਕਰਦੇ ਨਜ਼ਰ ਆਏ।  


ਜਿਵੇਂ ਹੀ ਜੋੜੇ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਤਾਂ ਪ੍ਰਸ਼ੰਸਕਾਂ ਸਣੇ ਹੋਰ ਸੈਲੇਬਸ ਨੇ ਕਮੈਂਟ ਸੈਕਸ਼ਨ ਵਿੱਚ ਜੋੜੇ ਨੂੰ ਵਧਾਈਆਂ ਦਿੱਤੀਆਂ। ਜਿਵੇਂ ਹੀ ਸੋਸ਼ਲ ਮੀਡੀਆ 'ਤੇ ਇਹ ਪੋਸਟ ਸਾਹਮਣੇ ਆਈ ਤਾਂ ਥੋੜ੍ਹੇ ਹੀ ਸਮੇਂ ਵਿੱਚ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਦੀ ਲੜੀ ਲੱਗ ਗਈ। 


ਦੱਸ ਦਈਏ ਕਿ ਅਸੀਸ ਕੌਰ ਨੇ ਬਾਲੀਵੁੱਡ ਨੂੰ 'ਰਾਤਾ ਲੰਬੀਆਂ' (ਸ਼ੇਰਸ਼ਾਹ), 'ਵੇ ਮਾਹੀ' (ਕੇਸਰੀ), 'ਆਂਖ ਲੜ ਜਾਵੇ' (ਲਵ ਯਾਰੀ), ​​'ਚੋਗਦਾ' (ਲਵ ਯਾਰੀ), ​​'ਬੋਲਨਾ' (ਕਪੂਰ ਐਂਡ ਸੰਨਜ਼) ਸਣੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਸਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ। ਦੱਸਣਯੋਗ ਹੈ ਕਿ ਉਸਦੇ ਇੰਸਟਾਗ੍ਰਾਮ 'ਤੇ ਲਗਭਗ 1 ਮਿਲੀਅਨ ਅਤੇ ਯੂਟਿਊਬ 'ਤੇ 327 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ, Sidhu Moosewala ਦੇ ਨਾਂ ‘ਤੇ ਰੱਖਿਆ ਇਸ ਸੜਕ ਦਾ ਨਾਮ


ਅਸੀਸ ਕੌਰ ਦੇ ਮੰਗੇਤਰ ਗਾਇਕ ਗੋਲਡੀ ਸੋਹੇਲ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸੰਗੀਤਕਾਰ, ਗਾਇਕ ਤੇ ਗੀਤਕਾਰ ਵਜੋਂ ਕਈ ਗੀਤਾਂ 'ਚ ਕੰਮ ਕੀਤਾ ਹੈ। ਇਨ੍ਹਾਂ ਗੀਤਾਂ 'ਚ 'ਆਜਾ ਵੇ', 'ਬਾਤ ਨਹੀਂ ਕਰਨੀ', 'ਆਂਖੋਂ ਹੀ ਆਂਖੋਂ ਮੈਂ' ਅਤੇ 'ਨਫ਼ਰਮਾਨੀ' ਸਣੇ ਕਈ ਗੀਤ ਸ਼ਾਮਿਲ ਹਨ।


ਇਹ ਵੀ ਪੜ੍ਹੋ: 'ਫਲਾਈਟ ਹਾਈਜੈਕ ਹੋ ਗਈ', ਯਾਤਰੀ ਦੇ ਟਵੀਟ ਨੇ ਮਚਾਈ ਹਲਚਲ, ਫਿਰ ਹੋਇਆ ਅਜਿਹਾ ...ਉੱਡ ਗਏ ਸਭ ਦੇ ਹੋਸ਼