Ashwani Sekhri News: ਅੱਜ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਜਦੋਂ ਬਟਾਲਾ ਤੋਂ ਤਿੰਨ ਵਿਧਾਇਕ ਰਹਿ ਚੁੱਕੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਪਰਿਵਾਰ ਸਮੇਤ ਭਾਜਪਾ ਦਾ ਕਮਲ ਫੜ੍ਹ ਲਿਆ। ਪੰਜਾਬ ਵਿੱਚ ਪਹਿਲਾਂ ਵੀ ਕਈ ਸੀਨੀਅਰ ਆਗੂ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਕਮਲ ਫੜ੍ਹ ਚੁੱਕੇ ਹਨ। ਜੋ ਕਿ ਪੰਜਾਬ ਕਾਂਗਰਸ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।


COMMERCIAL BREAK
SCROLL TO CONTINUE READING

ਅਸ਼ਵਨੀ ਸੇਖੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਿੱਚ ਸਥਿਤ ਰਿਹਾਇਸ਼ 'ਚ ਜਾ ਕੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਖੁਦ ਮੰਨਿਆ ਕਿ ਦੇਸ਼ ਵਿੱਚ ਕਾਂਗਰਸ ਦਾ ਆਧਾਰ ਖ਼ਤਮ ਹੋ ਚੁੱਕਾ ਹੈ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ਦਾ ਵਾਗਡੋਰ ਸੌਂਪਣੀ ਪਵੇਗੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਵਿਵਸਥਾ ਉਤੇ ਅਮਿਤ ਸ਼ਾਹ ਨਾਲ ਵਿਚਾਰ-ਚਰਚਾ ਵੀ ਕੀਤੀ।


ਸੇਖੜੀ ਕਾਂਗਰਸ ਹਾਈਕਮਾਂਡ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਰਹੇ ਹਨ ਪਰ ਹਮੇਸ਼ਾ ਆਪਣੇ ਹੀ ਇਲਾਕੇ 'ਚ ਪਾਰਟੀ ਆਗੂਆਂ ਦੇ ਨਿਸ਼ਾਨੇ 'ਤੇ ਰਹੇ  ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੇਖੜੀ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਟਿਕਟ ਲੈਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ ਸੀ ਪਰ ਪਾਰਟੀ 'ਚ ਧੜੇਬੰਦੀ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


ਅਸ਼ਵਨੀ ਸੇਖੜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨਜ਼ਦੀਕ ਸਨ ਪਰ ਬਾਅਦ 'ਚ ਜਦ ਨਵਜੋਤ ਸਿੰਘ ਸਿੱਧੂ ਨੇ ਧੜਾ ਬਣਾ ਲਿਆ ਤਾਂ ਸੇਖੜੀ ਨੇ ਸਿੱਧੂ ਦਾ ਸਾਥ ਦੇਣਾ ਬਿਹਤਰ ਸਮਝਿਆ। ਪਿਛਲੀ ਕਾਂਗਰਸ ਸਰਕਾਰ ਵੇਲੇ ਸੇਖੜੀ ਤੇ ਤ੍ਰਿਪਤ ਬਾਜਵਾ ਇੱਕ-ਦੂਜੇ ਦੇ ਵਿਰੋਧੀ ਰਹੇ ਸਨ।


ਸੇਖੜੀ ਨੇ ਪਹਿਲੀ ਵਾਰ 1985 ਵਿੱਚ ਬਟਾਲਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਉਹ 2002 ਅਤੇ 2012 ਵਿੱਚ ਬਟਾਲਾ ਤੋਂ ਮੁੜ ਚੁਣੇ ਗਏ ਸਨ। 2002 ਵਿੱਚ, ਉਨ੍ਹਾਂ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ ਥਾਪੇ ਗਏ। 2009 ਵਿੱਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ।


ਇਹ ਵੀ ਪੜ੍ਹੋ : Sultanpur Lodhi News: ਪੰਜਾਬੀਆਂ ਦੀ ਅਨੋਖੀ ਪਹਿਲ! ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਕਰੀਬ 250 ਏਕੜ ਝੋਨੇ ਦੀ ਪਨੀਰੀ


ਉਹ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰਨ ਵਾਲੇ ਭਾਰਤ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਸੌਂਪਿਆ ਸੀ।


ਇਹ ਵੀ ਪੜ੍ਹੋ : Jammu Kashmir News: ਅਮਰਨਾਥ ਯਾਤਰਾ 'ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ