ASI Death: ਨਹਿਰ `ਚ ਡੁੱਬਣ ਕਾਰਨ ਏਐਸਆਈ ਦੀ ਮੌਤ
ASI Death: ਜਾਡਲਾ ਚੌਂਕੀ ਵਿੱਚ ਤਾਇਨਾਤ ਏਐਸਆਈ ਦੀ ਡੁੱਬਣ ਕਾਰਨ ਮੌਤ ਹੋ ਗਈ।
ASI Death: ਨਵਾਂਸ਼ਹਿਰ ਦੇ ਥਾਣਾ ਸਦਰ ਅਧੀਨ ਪੈਂਦੀ ਜਾਡਲਾ ਚੌਂਕੀ ਵਿੱਚ ਤਾਇਨਾਤ ਏਐਸਆਈ ਹੇਮ ਰਾਜ ਦੀ ਬਿਸਤ ਦੋਆਬ ਨਹਿਰ ਵਿਚ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਏਐਸਆਈ ਹੇਮ ਰਾਜ (ਉਮਰ 52 ਸਾਲ) ਵਾਸੀ ਪਿੰਡ ਬੱਗੂਵਾਲ ਥਾਣਾ ਪੋਜੇਵਾਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ - 20-ਬੀ-2458 ਉਤੇ ਸਵਾਰ ਹੋ ਕੇ ਚੌਂਕੀ ਜਾਡਲਾ ਤੋਂ ਪਿੰਡ ਮਹਿਤਪੁਰ ਉਲੱਦਣੀ ਦੇ ਲਾਗੇ ਬਿਸਤ ਦੋਆਬ ਨਹਿਰ ਦੀ ਕੱਚੀ ਪਟੜੀ ਉਤੇ ਲਗਭਗ 200 ਮੀਟਰ ਅੱਗੇ ਸੈਰ ਕਰਨ ਚਲਾ ਗਿਆ।
ਏਐਸਆਈ ਹੇਮ ਰਾਜ ਦਾ ਮੋਟਰਸਾਈਕਲ ਉੱਥੇ ਖੜ੍ਹਾ ਸੀ ਅਤੇ ਉਸ ਦੀ ਇੱਕ ਚੱਪਲ ਉੱਥੇ ਪਈ ਸੀ। ਮੌਕੇ ਉਪਰ ਦੇਖਣ ਵਿੱਚ ਇੰਝ ਜਾਪਦਾ ਸੀ ਕਿ ਹੇਮ ਰਾਜ ਜੰਗਲ ਪਾਣੀ ਜਾਣ ਉਪਰੰਤ ਜਦੋਂ ਨਹਿਰ ਦੇ ਕੰਢੇ ਹੱਥ ਧੋਣ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਕੇ ਨਹਿਰ ਵਿੱਚ ਡਿੱਗ ਗਿਆ। ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਚੀਕਣੀ ਮਿੱਟੀ ਹੋਣ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ। ਇਸ ਉਪਰੰਤ ਕੁਝ ਹੀ ਦੂਰੀ ਉਤੇ ਹੈੱਡ ਉਪਰ ਕੁਝ ਨੌਜਵਾਨ ਮੌਜੂਦ ਸਨ। ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਪਾਣੀ ਵਿਚ ਰੁੜਿਆ ਆ ਰਿਹਾ ਹੈ।
ਉਨ੍ਹਾਂ ਨੇ ਨੌਜਵਾਨਾਂ ਵਿੱਚੋਂ ਇੱਕ ਨੇ ਹੌਸਲਾ ਕਰਕੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਹੇਮ ਰਾਜ ਨੂੰ ਬਾਹਰ ਕੱਢ ਲਿਆ। ਜਦੋਂ ਤੱਕ ਹੇਮ ਰਾਜ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੇ ਮੂੰਹ ਵਿੱਚ ਪਾਣੀ ਪੈਣ ਨਾਲ ਮੌਤ ਹੋ ਚੁੱਕੀ ਸੀ। ਮੌਕੇ ਤੋਂ ਕਸਬਾ ਜਾਡਲਾ ਚੌਂਕੀ ਨੂੰ ਫੋਨ ਰਾਹੀਂ ਇਤਲਾਹ ਦਿੱਤੀ ਗਈ, ਜਿਸ ਤਹਿਤ ਜਾਡਲਾ ਚੌਂਕੀ ਦੇ ਇੰਚਾਰਜ ਏਐਸਆਈ ਜੋਗਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਉਤੇ ਪੁੱਜ ਗਏ। ਜਦੋਂ ਮ੍ਰਿਤਕ ਵਿਅਕਤੀ ਦੀ ਪਹਿਚਾਣ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਏਐਸਆਈ ਹੇਮ ਰਾਜ ਕਸਬਾ ਜਾਡਲਾ ਚੌਂਕੀ ਵਿੱਚ ਪਿਛਲੇ ਇੱਕ ਸਾਲ ਤੋਂ ਤਾਇਨਾਤ ਹੈ।
ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਨੇ ਗੈਂਗਸਟਰ ਅੰਸਾਰੀ ਨੂੰ ਲੈ ਕੇ ਟਵੀਟ ਕਰ ਕਹੀ ਇਹ ਵੱਡੀ ਗੱਲ
ਇਹ ਰੋਜ਼ਾਨਾ ਇਸ ਨਹਿਰ ਉਤੇ ਜਾਂਦਾ ਸੀ। ਮੌਕੇ 'ਤੇ ਪਤਾ ਚੱਲਿਆ ਕਿ ਹੇਮ ਰਾਜ ਦੇ ਦੋ ਬੇਟੇ ਹਨ ਵੱਡਾ ਲੜਕਾ ਵਿਆਹਿਆ ਹੋਇਆ ਹੈ ਤੇ ਬੈਂਕ ਵਿੱਚ ਨੌਕਰੀ ਕਰਦਾ ਹੈ ਤੇ ਛੋਟਾ ਬੇਟਾ ਨਿਊਜ਼ੀਲੈਂਡ ਗਿਆ ਹੋਇਆ ਹੈ। ਮੌਕੇ ਉਤੇ ਐਸਐਚਓ ਗੁਰਦਿਆਲ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਹੇਮ ਰਾਜ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ