ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਪੁਲਿਸ ਅਫ਼ਸਰ ਅਸ਼ੋਕ ਚੌਹਾਨ ਇਹਨੀਂ ਦਿਨੀਂ ਸੁਰਖੀਆਂ 'ਚ ਹਨ, ਹਾਲਾਂਕਿ ਪੰਜਾਬ ਪੁਲਿਸ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ। ਪਰ ਅਸ਼ੋਕ ਚੌਹਾਨ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਲੋੜਵੰਦਾਂ ਲਈ ਮਸੀਹਾ ਬਣੇ ਹੋਏ ਹਨ।


COMMERCIAL BREAK
SCROLL TO CONTINUE READING

 


ਸੋਸ਼ਲ ਮੀਡੀਆ 'ਤੇ ਉਹਨਾਂ ਦੀਆ ਵੀਡੀਓ ਲੋਕ ਦੱਬ ਕੇ ਪਸੰਦ ਕਰ ਰਹੇ ਹਨ ਕਿਉਂਕਿ ਉਹਨਾਂ ਵੱਲੋਂ ਮਨੁੱਖਤਾ ਦੀ ਜੋ ਇਹ ਸੇਵਾ ਕੀਤੀ ਜਾ ਰਹੀ ਹੈ ਉਸ ਦੀ ਲੋਕ ਕਾਫ਼ੀ ਸ਼ਲਾਘਾ ਕਰਦੇ ਹਨ। ਅਸ਼ੋਕ ਚੌਹਾਨ ਲੁਧਿਆਣਾ ਟਰੈਫਿਕ ਪੁਲਿਸ ਵਿਚ ਬਤੌਰ ਏ. ਐਸ. ਆਈ. ਤੈਨਾਤ ਹਨ ਅਤੇ ਆਪਣੀ ਡਿਊਟੀ ਦੇ ਨਾਲ ਉਹ ਸਮਾਂ ਕੱਢ ਕੇ ਲੋਕਾਂ ਦੀ ਸੇਵਾ ਕਰਦੇ ਨੇ ਓਹ ਅਕਸਰ ਕਦੀ ਲੋਕਾਂ ਨੂੰ ਚਪਲਾਂ ਦਿੰਦੇ, ਕਦੀ ਮੰਗਤਿਆਂ ਨੂੰ ਰੋਟੀ ਦਿੰਦੇ, ਕਦੀ ਅਪੰਗਾਂ ਨੂੰ ਵੀਹਲ ਚੇਅਰ ਦਿੰਦੇ ਹਨ, ਕਦੀ ਬਿਨਾਂ ਹੈਲਮੇਟ ਵਾਲਿਆਂ ਨੂੰ ਮੁਫ਼ਤ ਹੈਲਮਟ ਹਨ।  ਉਸ ਦੀ ਇਸ ਸੇਵਾ ਦੀ ਮਹਿਕਮਾ ਵੀ ਸ਼ਲਾਘਾ ਕਰਦਾ ਹੈ ਉਸ ਨੂੰ 2015 ਅਤੇ 2021 'ਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਅਸ਼ੋਕ ਚੌਹਾਨ 10 ਸਾਲ ਤੋਂ ਇਹ ਸੇਵਾ ਕਰ ਰਹੇ ਨੇ। ਉਨ੍ਹਾਂ ਨੂੰ ਨੌਜਵਾਨ ਸੋਸ਼ਲ ਮੀਡੀਆ ਦੇ ਕਾਫ਼ੀ ਫਾਲੋ ਕਰਦੇ ਨੇ ਉਨ੍ਹਾਂ ਦੀਆਂ ਜ਼ਿਆਦਾਤਰ ਵੀਡਿਓ ਲੋਕਾਂ ਦੀ ਮਦਦ ਦੀਆਂ ਹੁੰਦੀਆਂ ਹਨ।


 


ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਚੌਹਾਨ ਨੇ ਦੱਸਿਆ ਹੈ ਕਿ 10 ਸਾਲ ਤੋਂ ਓਹ ਇਹ ਸੇਵਾ ਕਰ ਰਹੇ ਨੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੇਵਾ ਦੀ ਸ਼ੁਰੂਆਤ ਚਪਲਾਂ ਵੰਡਣ ਤੋਂ ਕੀਤੀ ਸੀ ਫਿਰ ਉਨ੍ਹਾਂ ਨੇ ਕਰੋਨਾ ਦੌਰਾਨ ਲੋਕਾਂ ਨੂੰ ਲੰਗਰ ਦੀ ਸੇਵਾ ਸ਼ੁਰੂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਦੋਂ ਸਨਮਾਨਿਤ ਕੀਤਾ ਗਿਆ ਜਦੋਂ 2010 'ਚ ਉਨ੍ਹਾਂ ਨੂੰ ਇਕ ਡਾਇਮੰਡ ਦਾ ਹਾਰ ਲੱਭਿਆ ਸੀ ਅਤੇ ਉਨ੍ਹਾਂ ਨੇ ਓਹ ਮਾਲਿਕਾਂ ਨੂੰ ਵਾਪਸ ਕੀਤਾ ਜਿਸ ਲਈ 2015 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ 2021 ਚ ਉਨ੍ਹਾਂ ਨੂੰ 15 ਅਗਸਤ ਤੇ ਵੀ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੀਨੀਅਰ ਅਫ਼ਸਰਾਂ ਤੋਂ ਵੀ ਕਾਫੀ ਸਹਿਯੋਗ ਮਿਲਦਾ ਰਹਿੰਦਾ ਹੈ।


 


WATCH LIVE TV